ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੱਕਾ ੪. "ਪਕੇ ਬੰਕ ਦੁਆਰ." (ਵਾਰ ਮਾਝ ਮਃ ੧)
ਪਕ੍ਵ ਕੀਤੀ. ਰਿੰਨ੍ਹੀ। ੨. ਸੰਗ੍ਯਾ- ਪੱਕਾ- ਪਨ. ਪਕਿਆਈ. ਦ੍ਰਿੜ੍ਹਤਾ. "ਕਚ ਪਕਾਈ ਓਥੈ ਪਾਇ." (ਜਪੁ) ਭਾਵ- ਊਰੇ ਅਥਵਾ ਪੂਰੇ ਹੋਣ ਦੀ ਪਰਖ.
ਕ੍ਰਿ- ਪਕ੍ਵ ਕਰਨਾ. ਰਿੰਨ੍ਹਣਾ। ੨. ਫਲ ਆਦਿ ਨੂੰ ਕੱਚੀ ਹਾਲਤ ਤੋਂ ਪੱਕੀ ਵਿੱਚ ਲਿਆਉਣਾ। ੩. ਕਿਸੇ ਸਿੱਧਾਂਤ ਨੂੰ ਨਿਸ਼ਚੇ ਕਰਨਾ. ਦ੍ਰਿੜ ਸੰਕਲਪ ਧਾਰਨਾ. "ਬਹਿ ਮੰਦ ਪਕਾਇਆ. " ( ਵਾਰ ਸਾਰ ਮਃ ੪)
apprehender, arrester, griper, catcher, grasper; prehensible
ਕ੍ਰਿ- ਪ੍ਰਗ੍ਰਹਣ. ਗ੍ਰਹਣ ਕਰਨਾ. ਫੜਨਾ। ੨. ਦ੍ਰਿੜ੍ਹ ਨਿਸ਼ਚੇ ਕਰਨਾ. ਧਾਰਣ ਕਰਨਾ. "ਅਦ੍ਰਿਸਟੁ ਅਗੋਚਰ ਪਕੜਿਆ ਗੁਰਸਬਦੀ." (ਤੁਖਾ ਛੰਤ ਮਃ ੪)
same as ਫੜਾਉਣਾ , to get someone arrested
ਕ੍ਰਿ. ਵਿ- ਪਕੜਕੇ. ਫੜਕੇ. "ਪਕੜਿ ਚਲਾਇਨਿ ਦੂਤਜਮ." (ਮਾਝ ਬਾਰਹਮਾਹਾ)
ਵਿ- ਪਕ੍ਵ. ਕੱਚੀ ਦਸ਼ਾ ਤੋਂ ਪੱਕਣ ਦੀ ਹਾਲਤ ਨੂੰ ਪਹੁਚਿਆ। ੨. ਚੰਗੀ ਤਰਾਂ ਰਿੱਝਿਆ। ੩. ਪੂਰਣ ਅਭ੍ਯਾਸੀ। ੪. ਪੁਖ਼ਤਾ. ਚੂਨੇ ਆਦਿ ਮਸਾਲੇ ਨਾਲ ਚਿਣਿਆ ਹੋਇਆ। ੫. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਰਾਮਾ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਪੂਰਵ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਤਲਵੰਡੀ ਨੂੰ ਜਾਂਦੇ ਗੁਰੂ ਜੀ ਤਿੰਨ ਦਿਨ ਇੱਥੇ ਵਿਰਾਜੇ ਹਨ. ਜਿਸ ਜੰਡ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ ਉਹ ਮੌਜੂਦ ਹੈ. ਮੰਦਿਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਚਾਰ ਮੀਲ ਦੱਖਣ ਹੈ.