ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੇਲਖ਼ਾਨੇ ਦੀ ਉਹ ਕੋਠੜੀ ਜਿਸ ਵਿੱਚ ਰੌਸ਼ਨੀ ਨਹੀਂ ਹੁੰਦੀ। ੨. ਗਰਭ. ਰਹ਼ਿਮ.


ਦੇਖੋ, ਅੰਧ ਅਤੇ ਅੰਧਉ. "ਅੰਧੌ ਬੋਲੌ ਮੁਗਧ ਗਵਾਰ." (ਪ੍ਰਭਾ ਮਃ ੧) ਮਦ ਨਾਲ ਅੰਧਾ ਅਥਵਾ ਵਿਚਾਰ ਨਾਲ ਨਾ ਦੇਖਣ ਵਾਲਾ ਅਤੇ ਗੁਰੁਉਪਦੇਸ਼ ਸੁਣਨ ਲਈ ਬੋਲਾ (ਡੋਰਾ. )


अन्ध्र. ਸੰਗ੍ਯਾ- ਇੱਕ ਸੰਕਰ ਵਰਣ. ਅਹੇੜੀ ਵ੍ਯਾਧ। ੨. ਇੱਕ ਦੇਸ਼, ਜੋ ਕ੍ਰਿਸਨਾ ਅਤੇ ਗੁਦਾਵਰੀ ਨਦੀ ਦੇ ਵਿਚਕਾਰ ਹੈ. ਇਸ ਨੂੰ ਹੁਣ ਤਿਲੰਗਾਨਾ ਆਖਦੇ ਹਨ। ੩. ਅੰਧ੍ਰ ਦੇਸ਼ ਦੇ ਲੋਕ. ਇਹ ਸ਼ੁਰੂ ਵਿੱਚ ਆਜ਼ਾਦ ਸਨ ਫੇਰ ਅਸ਼ੋਕ ਦੇ ਅਧੀਨ ਹੋ ਗਏ. ਉਸ ਤੋਂ ਪਿੱਛੋਂ ਮੁੜ ਸੁਤੰਤ੍ਰ ਹੋ ਕੇ ਇਨੇ ਵਧੇ ਕਿ ਪੱਛਮੀ ਘਾਟ ਤਕ ਇਨ੍ਹਾਂ ਦਾ ਰਾਜ ਫੈਲਗਿਆ. ਮਗਧ ਦੇਸ਼ ਦੇ 'ਕਾਨਵ' ਵੰਸ਼ ਨੂੰ ਹਟਾਕੇ ਆਪ ਰਾਜ ਕਰਨ ਲਗ ਪਏ. ਇਸ ਅੰਧ੍ਰ ਵੰਸ਼ ਦੇ ਕੁੱਲ ੩੦ ਰਾਜੇ ਹੋਏ ਹਨ, ਜਿਨਾਂ ਨੇ ਸਾਢੇ ਚਾਰਕੁ ਸੌ ਵਰ੍ਹੇ ਤਕ ਰਾਜ ਕੀਤਾ. ਅੰਤ ਸਨ ੨੨੫ ਦੇ ਕਰੀਬ ਇਨ੍ਹਾਂ ਦਾ ਰਾਜ ਖਤਮ ਹੋਇਆ. ਇਨ੍ਹਾਂ ਰਾਜਿਆਂ ਦਾ ਖਿਤਾਬ "ਸ਼ਤਕਰਨੀ" ਸੀ. ਸਭ ਤੋਂ ਅਖੀਰਲਾ ਰਾਜਾ ਪੁਲਮਾਈ ਚੌਥਾ ਹੋਇਆ ਹੈ.


ਦੇਖੋ, ਅੰਧ੍ਰ ੩.


ਦੇਖੋ, ਅੱਨ. ਸੰਗ੍ਯਾ- ਅਨਾਜ. ਖਾਣ ਯੋਗ੍ਯ ਪਦਾਰਥ. "ਅੰਨ ਤੇ ਰਹਤਾ ਦੁਖ ਦੇਹੀ ਸਹਤਾ." (ਪ੍ਰਭਾ ਅਃ ਮਃ ੫) ੨. ਪ੍ਰਾਣ. "ਲਗੜੀਆ ਪਿਰੀ ਅੰਨ." (ਵਾਰ ਮਾਰੂ ੨. ਡਖਣੇ ਮਃ ੫) ੩. ਹੋਰ. ਦੂਜਾ ਦੇਖੋ, ਅਨ੍ਯ. "ਅੰਨ ਮਾਰਗ ਤਜਹੁ." (ਸਵੈਯੇ ਮਃ ੪. ਕੇ)


ਸੰਗ੍ਯਾ- ਅੱਨਛੇਤ੍ਰ. ਅੰਨ ਮਿਲਣ ਦੀ ਥਾਂ. "ਘਰ ਘਰ ਅੰਨਸਾਲ ਕਰਛਾਡਾ." (ਦਿਲੀਪ)


ਸੰਗ੍ਯਾ- ਪ੍ਰਿਥਿਵੀ. ਅੰਨ ਪੈਦਾ ਕਰਨ ਵਾਲੀ. ਅੰਨਦਾਤੀ। ੨. ਅੰਨਪੂਰਣਾ ਦੇਵੀ.


ਸੰ. अन्यञ्च. ਅਨ੍ਯਚ. ਕ੍ਰਿ. ਵਿ- ਹੋਰ ਭੀ. ਪੁਨਹ ਔਰ.


ਸੰ. अन्नसत्र- ਅੱਨਸਤ੍ਰ. ਸੰਗ੍ਯਾ- ਅਜਿਹਾ ਥਾਂ, ਜਿੱਥੇ ਭੁੱਖਿਆਂ ਨੂੰ ਅੰਨ ਮਿਲੇ. ਜਿਸ ਥਾਂ ਅੰਨ ਦਾ ਸਦਾਵ੍ਰਤ ਹੋਵੇ.