Meanings of Punjabi words starting from ਬ

ਫ਼ਾ. [بےخود] ਵਿ- ਮਦਹੋਸ਼. ਮਸ੍ਤ. ਜਿਸ ਨੂੰ ਆਪਾ ਭੁੱਲ ਗਿਆ ਹੈ. "ਬੇਖੁਦ ਚਿੱਤ ਉਦਾਸ ਰਹੈਂ." (ਨਾਪ੍ਰ)


ਸੰਗ੍ਯਾ- ਬੇਖ਼ੁਦ ਹੋਣ ਦਾ ਭਾਵ. ਬੇਹੋਸ਼ੀ। ੨. ਮਸ੍ਤੀ ਵਿੱਚ ਆਪਾ ਭੁੱਲ ਜਾਣ ਦੀ ਕ੍ਰਿਯਾ.


ਸੰ. ਵੇਗ. ਸੰਗ੍ਯਾ- ਜ਼ੋਰ. ਤੇਜ਼ੀ. ਕਾਮ ਬੇਗ ਨਹਿ ਰੋਕ ਸਕ੍ਯੋ ਹੈ." (ਗੁਪ੍ਰਸੂ) ੨. ਪ੍ਰਵਾਹ. ਹੜ। ੩. ਚਾਲ. "ਪਵਨ ਬੇਗ ਕੋ ਕਰਤ ਪਿਛੇਰੇ." (ਗੁਪ੍ਰਸੂ) ੪. ਵੀਰਯ। ੫. ਮਹਾਕਾਲ। ੬. ਤੁ. [بیگ] ਅਮੀਰ। ੭. ਮੁਗਲਵੰਸ਼ ਦੇ ਨਾਮ ਪਿੱਛੇ ਆਉਣ ਵਾਲਾ ਖ਼ਿਤਾਬ, ਜਿਵੇਂ ਕ਼ਾਮਿਸਬੇਗ.


ਜੰਬਰ ਗੋਤ ਦਾ ਮਘਿਆਣੇ ਦਾ ਵਸਨੀਕ. ਇਸ ਨੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤੋਂ ਅਮ੍ਰਿਤ ਛਕਿਆ. ਇਸ ਧਰਮਵੀਰ ਨੇ ਅਨੇਕ ਜੰਗਾਂ ਵਿੱਚ ਸੇਵਾ ਕੀਤੀ.


ਵਿ- ਬਿਨਾ ਗ਼ਮ. ਸ਼ੋਕ ਰਹਿਤ. ਚਿੰਤਾ ਬਿਨਾ। ੨. ਤੁ. [بیگم] ਸੰਗ੍ਯਾ- ਬੇਗ (ਅਮੀਰ) ਦੀ ਇਸਤ੍ਰੀ. ਲੇਡੀ. ਦੇਖੋ, ਬੇਗਮਾਤ.


ਵਿ- ਬਿਨਾ ਗ਼ਮ. ਸ਼ੋਕ ਰਹਿਤ. ਚਿੰਤਾ ਬਿਨਾ। ੨. ਤੁ. [بیگم] ਸੰਗ੍ਯਾ- ਬੇਗ (ਅਮੀਰ) ਦੀ ਇਸਤ੍ਰੀ. ਲੇਡੀ. ਦੇਖੋ, ਬੇਗਮਾਤ.


ਸੰਗ੍ਯਾ- ਤੁਰੀਯਪਦ. ਗਿਆਨ ਅਵਸਥਾ, ਜਿਸ ਵਿੱਚ ਗ਼ਮ ਦਾ ਅਭਾਵ ਹੈ. "ਬੇਗਮਪੁਰਾ ਸਹਰ ਕੋ ਨਾਉ." (ਗਉ ਰਵਿਦਾਸ) ੨. ਸ਼ਾਲਾਮਾਰ ਦੀ ਸੜਕ ਕਿਨਾਰੇ ਜ਼ਕਰੀਆਖ਼ਾਨ (ਖ਼ਾਨਬਹਾਦੁਰ) ਲਹੌਰ ਦੇ ਗਵਰਨਰ ਦੀ ਮਾਂ ਬੇਗਮਜਾਨ ਦਾ ਲਹੌਰ ਪਾਸ ਵਸਾਇਆ ਪਿੰਡ, ਜੋ ਕਿਸੇ ਸਮੇਂ ਵਡੀ ਰੌਨਕ ਵਿੱਚ ਸੀ. ਹੁਣ ਭੀ ਕੁਝ ਚਿੰਨ੍ਹ ਬੇਗਮਪੁਰੇ ਦੀ ਪੁਰਾਣੀ ਉੱਚਤਾ ਨੂੰ ਪ੍ਰਗਟ ਕਰਦੇ ਹਨ.


ਸੰਗ੍ਯਾ- ਬੇਗਮ ਦਾ ਬਹੁਵਚਨ. "ਬੇਗਮਾਤ ਤੁਮ ਦਰਸ਼ਨ ਚਹ੍ਯੋ." (ਗੁਪ੍ਰਸੂ)


ਵਿ. ਜਿਸ ਨੂੰ ਕੋਈ ਗ਼ਰਜ਼ ਨਹੀਂ ਬੇਪਰਵਾ.