Meanings of Punjabi words starting from ਮ

ਕ੍ਰਿ- ਦੀਨ ਹੋਕੇ ਸ਼ਰਨ ਲੈਣੀ. ਇਹ ਸਿੱਧ ਕਰਨਾ ਕਿ ਮੈ ਆਪ ਦੀ ਗਊ ਅਥਵਾ ਪਸ਼ੂ ਹਾਂ.


ਦੇਖੋ, ਮੂੰਗਾ ਅਤੇ ਮੂੰਗੀ.


ਇੱਕ ਬੇਲ, ਜੋ ਸਾਉਣੀ ਦੀ ਫਸਲ ਹੈ. ਇਸ ਦੀ ਜੜ ਵਿੱਚ ਫਲ ਲਗਦੇ ਹਨ, ਜੋ ਨਰਮ ਛਿਲਕੇ ਵਾਲੇ ਹੁੰਦੇ ਹਨ, ਜਿਨ੍ਹਾਂ ਅੰਦਰ ਬਦਾਮਾਂ ਜੇਹੀ ਗਿਰੀ ਹੁੰਦੀ ਹੈ. ਇਸ ਨੂੰ ਚੀਨੀ ਬਦਾਮ ਆਖਦੇ ਹਨ. ਮੂੰਗਫਲੀ ਗਰਮਤਰ ਹੈ. Ground nut. L. Arachis Hypogeae. ਸੰ. ਭੂਚਣਕ.


ਸੰਗ੍ਯਾ- ਮੂੰਗਲਾ. ਮੂਸਲ. ਮੁਗਦਰ. ਮੋਟਾ ਡੰਡਾ. ਕੁਤਕਾ. "ਮੂੰਗਰ ਲਾਇ ਹਲਾਇ ਮਨੋ ਤਰੁ ਕਾਛੀ ਨੇ ਪੇਡ ਤੇ ਤੂਤ ਗਿਰਾਏ." (ਚੰਡੀ ੧)


ਦੇਖੋ, ਮੂੰਗਰ। ੨. ਮੂਲੀ ਦਾ ਫਲ। ੩. ਇੱਕ ਬੇਸਣਾ ਨਮਕੀਨ ਪਕਵਾਨ.