ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕੁੱਕੁਰ. ਸੰਗ੍ਯਾ- ਕੁੱਤਾ. "ਕੂਕਰ ਸੂਕਰ ਕਹੀਐ ਕੂੜਿਆਰਾ." (ਮਾਰੂ ਸੋਲਹੇ ਮਃ ੫) ੨. ਦੇਖੋ, ਤਿਨਹਿ.


ਦੇਖੋ, ਸ਼ੇਰਦ੍ਰਿਸ੍ਟਿ. "ਕੂਕਰਦ੍ਰਿਸ੍ਟਿ ਨ ਕਬ ਮਨ ਧਰਨੀ." (ਨਾਪ੍ਰ)


ਕੁੱਕੁਰੀ. ਕੁੱਤੀ. "ਬੈਸਨਉ ਕੀ ਕੂਕਰਿ ਭਲੀ." (ਸ. ਕਬੀਰ) ਕਰਤਾਰ ਦੇ ਭਗਤ ਦੀ ਕੁੱਤੀ ਭਲੀ.


ਦੇਖੋ, ਰਾਮ ਸਿੰਘ ੮.


ਕੂਕ (ਚਿੱਲਾ) ਕੇ. ਵਿਲਾਪ ਕਰਕੇ. "ਕੂਕਿ ਮੁਏ ਗਵਾਰਾ." (ਵਡ ਛੰਤ ਮਃ ੩) ੨. ਉੱਚੇ ਸੁਰ ਨਾਲ ਢੰਡੋਰਾ ਦੇ ਕੇ. "ਵੇਦ ਕੂਕਿ ਸੁਣਾਵਹਿ." (ਵਾਰ ਮਾਰੂ ੧. ਮਃ ੩)


ਫ਼ਾ. [کوُکوُ] ਅਨੁ- ਘੁੱਗੀ ਦੇ ਬੋਲਣ ਦੀ ਆਵਾਜ.


ਪੁਕਾਰਦਿਆਂ. ਕੂਕਾਂ ਮਾਰਦੇ ਹੋਇਆਂ. ਦੇਖੋ, ਚਾਗੇਦਿਆਂ.


ਦੇਖੋ, ਕੁਸਮਾਂਡ। ੨ क्ष्माण्ड ਕੂਸ੍ਮਾਂਡ. ਰਾਖਸਾਂ ਦੀ ਇੱਕ ਖਾਸ ਜਾਤਿ. "ਮਤ੍‌ ਕੂਖਮਾਂਡਤ੍ਵ ਤਵਪ੍ਰਸਾਦ ਸਫਲੰ." (ਸਲੋਹ)