ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛੋਟਾ ਅਤੇ ਕੱਚਾ ਅੰਬ। ੨. ਸੰ. अम्बी. ਮਾਤਾ. ਮਾਂ। ੩. ਉੱਤਮ ਇਸਤ੍ਰੀ.


ਅ਼. [انبیِیا] ਸੰਗ੍ਯਾ- ਨਬੀ ਦਾ ਬਹੁ ਵਚਨ. "ਜਿਤੇ ਔਲੀਆ ਅੰਬੀਆ ਹੋਇ ਬੀਤੇ." (ਵਿਚਿਤ੍ਰ) ੨. . ਕੁਰਾਨ ਦੀ ਇੱਕੀਸਵੀਂ ਸੂਰਤ, ਜਿਸ ਵਿੱਚ ਨਬੀਆਂ ਦਾ ਜਿਕਰ ਹੈ. ੩. ਦੇਖੋ, ਅੰਬਿਯਾ.


ਸੰਗ੍ਯਾ- ਭਾਵ- ਨਿਤ੍ਯਾਨੰਦ. ਅੰਬਾਂ ਦੀ ਛਾਉਂ ਬਾਰਾਂ ਮਹੀਨੇ ਇੱਕ ਰਸ ਰਹਿੰਦੀ ਹੈ, ਕਿਉਂਕਿ ਪਤਝਾੜ ਨਹੀਂ ਹੁੰਦੀ. "ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹ ਜੀਉ." (ਸੂਹੀ ਮਃ ੧. ਕੁਚੱਜੀ)


ਦੇਖੋ, ਅਮੀਰ। ੨. ਦੇਖੋ, ਅਬੀਰ. "ਗੁਲਾਬ ਅੰਬੀਰ ਗੁਲਾਲ ਉਡਾਈ." (ਕ੍ਰਿਸਨਾਵ) ੩. ਫ਼ਾ. [انبیِر] ਗਿੱਲੀ ਅਥਵਾ ਸੁੱਕੀ ਮਿੱਟੀ ਦਾ ਭਰਨਾ.


ਸੰ. अम्बु. ਸੰਗ੍ਯਾ- ਜਲ, ਜੋ ਅੰਬ (ਸ਼ਬਦ) ਕਰਦਾ ਹੈ. ਪਾਣੀ. "ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ." (ਵਾਰ ਗਉ ੧. ਮਃ ੪) ਦਿਲ ਵਿੱਚ ਨਿੰਦਾ ਦਾ ਭਾਵ ਹੈ ਅਤੇ ਮੂੰਹ ਵਿੱਚ ਪਾਣੀ ਹੈ. ਭਾਵ- ਲਾਲਚ ਦੇ ਮਾਰੇ ਮੂੰਹ ਪਾਣੀ ਭਰ ਆਉਂਦਾ ਹੈ। ੨. ਬਾਲਕ. ਬੱਚਾ.


ਸੰ. ਸੰਗ੍ਯਾ- ਲਾਲ ਰੰਗ ਦਾ ਏਰੰਡ। ੨. ਦੇਖੋ, ਅੰਬਕ.


ਸੰ. अम्बुज. ਸੰਗ੍ਯਾ- ਕਮਲ, ਜੋ ਅੰਬੁ (ਪਾਣੀ) ਤੋਂ ਪੈਦਾ ਹੁੰਦਾ ਹੈ. ਦੇਖੋ, ਅੰਬਕ। ੨. ਸਾਰਸ। ੩. ਚੰਦ੍ਰਮਾ। ੪. ਕਪੂਰ। ੫. ਸੰਖ। ੬. ਬਿਰਛ. (ਸਨਾਮਾ)


ਸੰਗ੍ਯਾ- ਪ੍ਰਿਥਿਵੀ. ਅੰਬੁ (ਪਾਣੀ) ਤੋਂ ਉਪਜਣ ਵਾਲੀ. (ਸਨਾਮਾ)