ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸ੍ਥਗ. ਸੰਗ੍ਯਾ- ਧੋਖੇ ਨਾਲ ਧਨ ਹਰਨ ਵਾਲਾ. ਵੰਚਕ. "ਠਗੈ ਸੇਤੀ ਠਗ ਰਲਿਆ." (ਵਾਰ ਰਾਮ ੨. ਮਃ ੫) ੨. ਭਾਵ- ਕਰਤਾਰ. ਮਾਇਆ ਦੀ ਸ਼ਕਤਿ ਨਾਲ ਜਗਤ ਨੂੰ ਠਗਣ ਵਾਲਾ. "ਹਰਿ ਠਗ ਜਗ ਕਉ ਠਗਉਰੀ ਲਾਈ." (ਗਉ ਕਬੀਰ)
ਸੰਗ੍ਯਾ- ਠਗ ਦਾ ਆਯੁਧ (ਸ਼ਸਤ੍ਰ) ਫਾਂਸੀ. (ਸਨਾਮਾ)
ਠਗ- ਔਰ. ਹੋਰਨਾਂ ਦੇ ਠਗਣ ਲਈ. "ਚਿਤਵਤ ਰਹਿਓ ਠਗਉਰ, ਨਾਨਕ ਫਾਸੀ ਗਲਿ ਪਰੀ." (ਸ. ਮਃ ੯) ਵਿਚਾਰਦਾ ਰਿਹਾ ਹੋਰਨਾਂ ਦੇ ਠਗਣ ਲਈ, ਪਰ ਫਾਂਸੀ ਆਪਣੇ ਹੀ ਗਲ ਪਈ। ੨. ਦੇਖੋ, ਠਗਮੌਰ.
ਸੰਗ੍ਯਾ- ਠਗਮੂਰੀ. ਠਗੂਬਟੀ. ਉਹ ਨਸ਼ੇ ਵਾਲੀ ਵਸਤੁ, ਜਿਸ ਨਾਲ ਬੇਹੋਸ਼ ਕਰਕੇ ਠਗ ਧਨ ਲੁਟਦਾ ਹੈ. "ਬਿਖੈ ਠਗਉਰੀ ਜਿਨਿ ਜਿਨਿ ਖਾਈ." (ਗਉ ਮਃ ੫) "ਜਿਨਿ ਠਗਉਲੀ ਪਾਈਆ." (ਅਨੰਦੁ) ੨. ਠਗਮੂਰੀ ਦੇ ਸਮਾਨ ਪ੍ਰੇਮ ਸ਼੍ਰੱਧਾ ਆਦਿ ਸ਼ੁਭਗੁਣਾਂ ਨਾਲ, ਆਪਣੇ ਪ੍ਰੀਤਮ ਦਾ ਮਨ ਚੁਰਾਉਣਾ ਰੂਪ ਸਾਧਨ ਭੀ ਠਗਉਰੀ ਵਰਣਨ ਕੀਤਾ ਹੈ. "ਮਾਨੁ ਤਿਆਗਿ ਕਰਿ ਭਗਤਿ ਠਗਉਰੀ." (ਗਉ ਛੰਤ ਮਃ ੫) "ਪ੍ਰੇਮ ਠਗਉਰੀ ਪਾਇ." (ਸ੍ਰੀ ਛੰਤ ਮਃ ੫)
ਠਗਣ ਵਾਲਾ. ਠਗਣਹਾਰ. "ਸੂਨੇ ਨਗਰਿ ਪਰੇ ਠਗਹਾਰੇ." (ਗਉ ਮਃ ੫)ਭਾਵ- ਕਾਮਾਦਿ ਬਿਕਾਰ.
to cause or assist one to cheat or be cheated; to lose something due to cheating, be cheated of
cheating, swindling, chicanery
same as ਠੱਗਬਾਜ਼ੀ , act or instance of cheating, confidence game
menials' ward, poor men's quarters in a village, ghetto