ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. फक्क्. ਧਾ- ਹੌਲੀ ਹੌਲੀ ਜਾਣਾ, ਰੀਂਗਨਾ, ਚੋਰੀ ਕਰਨਾ, ਬਦਚਲਨੀ ਕਰਨੀ. ਦੇਖੋ, ਫਾਕੈ। ੨. ਅ਼. [فّک] ਫ਼ੱਕ. , ਛੱਡਣਾ। ੩. ਆਜ਼ਾਦ ਕਰਨਾ। ੪. ਹੇਠਲਾ ਅਤੇ ਉੱਪਰਲਾ ਜਬਾੜਾ। ੫. ਬੱਚੇ ਦੇ ਮੂੰਹ ਵਿੱਚ ਦਵਾ ਪਾਉਣ ਦੀ ਕ੍ਰਿਯਾ। ੬. ਪੰਜਾਬੀ ਵਿੱਚ ਤੂੜੀ ਆਦਿ ਨੀਰੇ ਦੀ ਧੂੜ ਨੂੰ ਭੀ ਫੱਕ ਆਖਦੇ ਹਨ। ੭. ਫੱਕਣਾ ਕ੍ਰਿਯਾ ਦਾ ਅਮਰ। ੮. ਅ਼ਰਬੀ. ਫ਼ੱਕ਼ ਸ਼ਬਦ ਖੋਲ੍ਹਣਾ, ਪਾੜਨਾ, ਫਿੱਸਣਾ ਆਦਿ ਤੋਂ ਇਸ ਦਾ ਭਾਵਾਰਥ ਪੀਲਾ ਅਤੇ ਬਦਰੰਗ ਭੀ ਹੋ ਗਿਆ ਹੈ, ਜਿਵੇਂ- ਉਸ ਦਾ ਚੇਹਰਾ ਫ਼ੱਕ਼ ਹੋਗਿਆ. (ਲੋਕੋ)
ਕ੍ਰਿ- ਮੂੰਹ ਫੈਲਾਕੇ ਕਣ ਖਾਣਾ. ਦਾਣੇ ਆਦਿ ਪਦਾਰਥਾਂ ਦਾ ਫੱਕਾ ਮਾਰਨਾ.
ਅ਼. [فقط] ਫ਼ਕ਼ਤ਼. ਵ੍ਯ- ਕੇਵਲ. ਸਿਰਫ. ਮਾਤ੍ਰ। ੨. ਬੱਸ. ਅਲੰ.
crop, harvest; also ਫ਼ਸਲ
crops, cultivated fields
ਸੰਗ੍ਯਾ- ਫਾਹੀ. ਪਾਸ਼. ਫਾਂਸੀ। ੨. ਵਿ- ਫਸਾਉਣ ਵਾਲੀ. "ਭੀੜੀ ਗਲੀ ਫਹੀ." (ਵਾਰ ਰਾਮ ੧. ਮਃ ੧) ੩. ਕ੍ਰਿ. ਵਿ- ਫਾਂਹੁਁਦੀ. ਫਸਾਂਉਦੀ. "ਜਮ ਕੀ ਭੀਰ ਨ ਫਹੀ." (ਸਾਰ ਮਃ ੫)
ਅ਼. [فہیم] ਵਿ- ਫ਼ਹਮ (ਬੁੱਧਿ) ਵਾਲਾ. ਦਾਨਾ. ਗਿਆਨੀ. "ਕਿ ਪਰਮੰ ਫਹੀਮੈ." (ਜਾਪੁ)
ਦੇਖੋ, ਫਕ.