ਫਕ
dhaka/phaka

ਪਰਿਭਾਸ਼ਾ

ਸੰ. फक्क्. ਧਾ- ਹੌਲੀ ਹੌਲੀ ਜਾਣਾ, ਰੀਂਗਨਾ, ਚੋਰੀ ਕਰਨਾ, ਬਦਚਲਨੀ ਕਰਨੀ. ਦੇਖੋ, ਫਾਕੈ। ੨. ਅ਼. [فّک] ਫ਼ੱਕ. , ਛੱਡਣਾ। ੩. ਆਜ਼ਾਦ ਕਰਨਾ। ੪. ਹੇਠਲਾ ਅਤੇ ਉੱਪਰਲਾ ਜਬਾੜਾ। ੫. ਬੱਚੇ ਦੇ ਮੂੰਹ ਵਿੱਚ ਦਵਾ ਪਾਉਣ ਦੀ ਕ੍ਰਿਯਾ। ੬. ਪੰਜਾਬੀ ਵਿੱਚ ਤੂੜੀ ਆਦਿ ਨੀਰੇ ਦੀ ਧੂੜ ਨੂੰ ਭੀ ਫੱਕ ਆਖਦੇ ਹਨ। ੭. ਫੱਕਣਾ ਕ੍ਰਿਯਾ ਦਾ ਅਮਰ। ੮. ਅ਼ਰਬੀ. ਫ਼ੱਕ਼ ਸ਼ਬਦ ਖੋਲ੍ਹਣਾ, ਪਾੜਨਾ, ਫਿੱਸਣਾ ਆਦਿ ਤੋਂ ਇਸ ਦਾ ਭਾਵਾਰਥ ਪੀਲਾ ਅਤੇ ਬਦਰੰਗ ਭੀ ਹੋ ਗਿਆ ਹੈ, ਜਿਵੇਂ- ਉਸ ਦਾ ਚੇਹਰਾ ਫ਼ੱਕ਼ ਹੋਗਿਆ. (ਲੋਕੋ)
ਸਰੋਤ: ਮਹਾਨਕੋਸ਼