ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ. ਵਿ- ਸਮਰਪਣ ਕਰਕੇ. ਸੌਂਪਕੇ. "ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ." (ਅਨੰਦੁ)
ਦੇਖੋ, ਸਉਰਣਾ। ੨. ਸੰ. स्वैर. ਸ੍ਵੈਰ. ਸੰਗ੍ਯਾ- ਸ੍ਵ ਇੱਛਾ. ਆਪਣੀ ਮਰਜੀ. ੩. ਆਪਣੀ ਇੱਛਾ ਅਨੁਸਾਰ ਵਿਚਰਣ ਦੀ ਕ੍ਰਿਯਾ. "ਔਰ ਪਿਖੈਂ ਗਜਗਾਮਨਿ ਸਉਰੈਂ" (ਕ੍ਰਿਸਨਾਵ) ੪. ਵਿ- ਆਪਣੀ ਮਰਜੀ ਕਰਨ ਵਾਲਾ.
ਕ੍ਰਿ- ਦੁਰੁਸਤ ਹੋਣਾ. ਸੁਧਰਨਾ. ਸੰਵਰਨਾ। ੨. ਸੌਰਭ (ਸੁਗੰਧ) ਸਾਥ ਹੋਣਾ. ਸੁਰਭਿਤ ਹੋਣਾ. ਮਹਿਕਣਾ. "ਜਾਕੀ ਵਾਸੁ ਬਨਾਸਪਤਿ ਸਉਰੈ." (ਪ੍ਰਭਾ ਮਃ ੧)
ਵਿ- ਉਰ (ਪੱਟ) ਸਹਿਤ। ੨. ਵਾ- ਸੋਂ- ਅਰੁ ਦਾ ਸੰਖੇਪ. ਸ਼ਾਥ- ਅਤੇ. "ਬੈਰ ਪਰ੍ਯੋ ਹਮਰੋ ਹਰਿ ਸਉਰੁ ਕਲੰਕ ਚਢ੍ਯੋ." (ਕ੍ਰਿਸਨਾਵ) ਹਰਿ ਨਾਲ ਵੈਰ ਪਿਆ ਅਤੇ ਕਲੰਕ ਚੜ੍ਹਿਆ.
ਸਵੱਲਾ. ਸਸਤਾ। ੨. ਸੁਗਮ. ਸੌਖਾ। ੩. ਸੰ. सबल. ਸਬਲ. ਵਿ- ਬਲ ਸਹਿਤ. ਜ਼ੋਰਾਵਰ। ੪. सोल्लास ਸ ਉੱਲਾਸ. ਪ੍ਰਸੰਨਤਾ ਸਹਿਤ. ਰੀਝਿਆ. "ਜਿਸੁ ਸਤਿਗੁਰੁ ਪੁਰਖ ਪ੍ਰਭੁ ਸਉਲਾ." (ਵਾਰ ਕਾਨ ਮਃ ੪) ੫. ਸ਼੍ਯਾਮਲ. ਸਾਉਲਾ. ਸਾਂਵਲਾ.
to support, succour, prop,buttress, shore up
to lean against, take refuge
imperative form of ਸਹਿਣਾ , bear, endure
naturally, spontaneously, effortlessly