ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸੁਭਾਉ. ਖ਼ੋ. ਆ਼ਦਤ. "ਸੁਨ ਨ੍ਰਿਪ ਬਰ, ਇਕ ਟਕ ਮੁਹਿ ਪਰੀ." (ਚਰਿਤ੍ਰ ੩੩) ੨. ਸ੍‌ਥਿਰ- ਦ੍ਰਿਸ੍ਟਿ. ਗਡੀ ਹੋਈ ਨਜਰ. "ਧਰ ਧਰ ਇਕ ਟਕ ਦਰਸਤੇ ਚਹੁਁ ਦਿਸਿ ਬਡ ਭੀਰੰ." (ਗੁਪ੍ਰਸੂ) ੩. ਦੇਖੋ, ਟੱਕ। ੪. ਦੇਖੋ, ਟਕਾ.


ਸੰ. टङ्ककशाला ਟੰਕਕਸ਼ਾਲਾ. ਸੰਗ੍ਯਾ- ਟਕੇ ਬਣਾਉਣ ਦਾ ਘਰ. ਜਿੱਥੇ ਰੁਪਯਾ ਆਦਿ ਸਿੱਕੇ ਬਣਾਏ ਜਾਣ, ਉਹ ਮਕਾਨ. Mint. "ਘੜੀਐ ਸਬਦੁ ਸਚੀ ਟਕਸਾਲ." (ਜਪੁ) ੨. ਭਾਵ- ਸਤਸੰਗ। ੩. ਉੱਤਮ ਸਿਖ੍ਯਾ ਦੇਣ ਵਾਲੀ ਪਾਠਸ਼ਾਲਾ.


ਟਕਸਾਲ ਵਿੱਚ.


pertaining to standard, standardised, genuine, trustworthy


ਟਕਸਾਲ ਨਾਲ ਹੈ ਜਿਸ ਦਾ ਸੰਬੰਧ। ੨. ਉੱਤਮਅਸਥਾਨ ਰਹਿਕੇ ਜਿਸ ਨੇ ਵਿਦ੍ਯਾ ਅਤੇ ਰਹਿਣੀ ਸਿੱਖੀ ਹੈ.


ਸੰਗ੍ਯਾ- ਕੁਹਾੜੇ ਕਹੀ ਆਦਿ ਦੇ ਪ੍ਰਹਾਰ ਤੋਂ ਹੋਇਆ ਨਿਸ਼ਾਨ। ੨. ਸੰ. ਚਨਾਬ ਅਤੇ ਬਿਆਸ ਦੇ ਮੱਧ ਦਾ ਦੇਸ਼.