ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਖੰਡ ਅਤੇ ਪਾਖੰਡੀ.


ਸੰਗ੍ਯਾ- ਪਦ. ਪੈਰ. "ਸੰਤਪਗ ਧੋਈਐ ਹਾਂ."(ਆਸਾ ਮਃ ੫) ੨. ਪੱਗ. ਪਗੜੀ. ਦਸਤਾਰ. "ਫਰੀਦਾ, ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇਜਾਇ."(ਸ. ਫਰੀਦ) ੩. ਡਗ. ਡਿੰਘ. ਇੱਕ ਪੈਰ ਉਠਾਕੇ ਦੂਜੇ ਥਾਂ ਰੱਖਣ ਦੇ ਅੰਦਰ ਦੀ ਵਿੱਥ. ਕਰਮ. "ਰਣ ਚੋਟ ਪਰੀ ਪਗ ਦੈ ਨ ਟਲੇ ਹੈਂ " (ਵਿਚਿਤ੍ਰ)


ਸੰਗ੍ਯਾ- ਦਸਤਾਰ. ਪਗੜੀ. "ਘੋਰ ਪਗੀਆ ਸਿਰ ਬਾਂਧੇ." (ਪਾਰਸਾਵ)


ਦੇਖੋ, ਚਕਟੀ.