ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਫੱਕੀ. ਫੱਕਣ ਯੋਗ੍ਯ ਵਸਤੁ। ੨. ਫਸੀ. ਗ੍ਰਸੀ. "ਅਤਿ ਗਰਬੈ ਮੋਹਿ ਫਾਕੀ ਤੂੰ." (ਆਸਾ ਮਃ ੫)
ਕੁਕਰਮ ਕਰਦਾ ਹੈ. ਦੇਖੋ, ਫਕ ਧਾ. "ਪਰਦਾਰਾ ਸੰਗਿ ਫਾਕੈ." (ਸੋਰ ਮਃ ੫) ਇੱਕ ਨਿੰਦਿਤ (slang) ਅੰਗ੍ਰੇਜ਼ੀ ਸ਼ਬਦ (fuck), ਜੋ ਮੈਥੁਨ ਅਰਥ ਵਿੱਚ ਅਸਭ੍ਯ ਲੋਕ ਵਰਤਦੇ ਹਨ.
ਫ਼ਾ. [فاختہ] ਫ਼ਾਖ਼ਤਾ. ਸੰਗ੍ਯਾ- ਘੁੱਗੀ। ੨. ਸੂਲ- ਫਾਖਤਾ ਤਾਲ ਦਾ ਸੰਖੇਪ. ਦੇਖੋ, ਸਲੋਹ ਅਃ ੫. ਅੰਗ ੩੦੪੧ ਅਤੇ ਸੂਲਫਾਖਤਾ.
ਸੰਗ੍ਯਾ- ਫਾਗੁਨ ਮਹੀਨੇ ਦਾ ਉਤਸਵ ਹੋਰੀ. ਹੋਲੀ. "ਆਜੁ ਹਮਾਰੈ ਬਨੇ ਫਾਗ." (ਬਸੰ ਮਃ ੫) ਫਲਗੂ (ਗੁਲਾਲ) ਜਿਸ ਵਿੱਚ ਵਰਤਿਆ ਜਾਵੇ. ਦੇਖੋ, ਫਲਗੂ ੩.
ਅ਼. [فاضِل] ਫ਼ਾਜਿਲ ਵਿ- ਫ਼ਜੀਲਤ ਵਾਲਾ. ਅਧਿਕ. ਜਾਂਦਾ. ਵਿਸ਼ੇਸ। ੨. ਵਿਦ੍ਵਾਨ. "ਫਾਜਿਲ ਗਨ ਉਲਮਾਉ ਮਹਾਨੇ." (ਗੁਪ੍ਰਸੂ)