ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਯੋਸਿਤ੍- ਯੋਸਿਤਾ. ਯੁਸ (ਸੇਵਾ ਅਤੇ ਪ੍ਰੀਤਿ) ਕਰਨ ਵਾਲੀ, ਵਹੁਟੀ, ਭਾਰਯਾ. ਦੇਖੋ, ਯੁਸ ਧਾ.
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ.
ਪਤੰਜਲਿ ਰਿਖੀ ਦਾ ਰਚਿਆ ਯੋਗਸਾਧਨ ਦਾ ਸ਼ਾਸਤ੍ਰ, ਜਿਸ ਵਿੱਚ ਅਸਾਂਗਯੋਗ ਦਾ ਵਰਣਨ ਹੈ. ਪਾਤੰਜਲ ਦਸ਼ੇਨ. ਯੋਗ ਦਰ੍ਸ਼ਨ. ਇਹ ਸਾਸਤ੍ਰ ਚਾਰ ਪਾਦ ਵਿੱਚ ਹੈ- ਸਮਾਧੀ ਪਾਦ, ਸਾਧਨ ਪਾਦ, ਵਿਭੂਤੀ ਪਾਦ ਅਤੇ ਕੈਵਲਯ ਪਾਦ. ਇਸਦੇ ਸਾਰੇ ਸੂਤ੍ਰ ੧੯੫ ਹਨ.
a person who practises yoga