ਯੋਗ
yoga/yoga

ਪਰਿਭਾਸ਼ਾ

ਦੇਖੋ, ਯੁਜ੍‌ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : یوگ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਜੋਗ , yoga; sum, total; addition
ਸਰੋਤ: ਪੰਜਾਬੀ ਸ਼ਬਦਕੋਸ਼