ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
rivalry, antagonism, jealousy; cf. ਰਕੀਬ
ਕ੍ਰਿ. ਵਿ- ਧਾਰਨ ਕਰਦਾ। ੨. ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ." (ਆਸਾ ਛੰਤ ਮਃ ੪)
ਰਖ੍ਯਾ ਕਰਨ ਵਾਲੇ ਨੇ. "ਰਾਖਿ ਲੀਏ ਤਿਨਿ ਰਖਨਹਾਰਿ, ਸਭ ਬਿਆਧਿ ਮਿਟਾਈ." (ਬਿਲਾ ਮਃ ੫)
ਦੇਖੋ, ਰਖਣਾ। ੨. ਫ਼ਾ. [رخنہ] ਰਖ਼ਨਹ. ਸੰਗ੍ਯਾ- ਛਿਦ੍ਰ. ਸੂਰਾਖ਼। ੩. ਵਿਘਨ. ਰੁਕਾਵਟ. "ਸ਼ਰਾ ਬਿਖੈ ਰਖਨਾ ਇਕ ਗੇਰਾ." (ਨਾਪ੍ਰ) ੪. ਦੋਸ. ਨੁਕ਼ਸ.
ਵਿ- ਰਖ੍ਯਾ ਕਰਨ ਵਾਲਾ. ਰਖਵਾਲਾ. "ਆਪਿ ਗੁਰੂ ਰਖਵਾਰਾ." (ਬਿਲਾ ਮਃ ੫)