ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛਾਣਕੇ. ਚੁਣਕੇ. "ਦੁਸਟ ਦੂਤ ਹਰਿ ਕਾਢੇ ਛਾਣਿ." (ਬਿਲਾ ਮਃ ੫)


ਸੰਗ੍ਯਾ- ਛੱਤ. "ਚਹੁਁ ਦਰ ਪਰ ਕਰ ਕਰ ਇਕ ਛਾਤ." (ਗੁਪ੍ਰਸੂ) ੨. ਸੰ. ਵਿ- ਦੁਬਲਾ. ਪਤਲਾ.


ਸੰਗ੍ਯਾ- ਛਤ੍ਰ. ਛਤਰੀ.


ਸੰਗ੍ਯਾ- ਸੀਨਾ. ਵਕ੍ਸ਼੍‍ਸ੍‍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)