ਕ੍ਰਿ- ਢੂੰਢਣਾ. ਖੋਜਣਾ। ੨. ਟਟੋਲਣਾ. ਟੋਹਕੇ ਮਾਲੂਮ ਕਰਨਾ. "ਪਕੜਿ ਢੰਢੋਲੇ ਬਾਂਹ." (ਵਾਰ ਮਲਾ ਮਃ ੧) ੩. ਨਿਰਣੇ ਕਰਨਾ. "ਢੰਢੋਲਤ ਢੂਢਤ ਹਉ ਫਿਰੀ." (ਓਅੰਕਾਰ) ੪. ਸਿੰਧੀ. ਧਾਂਧੋਲਣੁ. ਅੱਗੇ ਪਿੱਛੇ ਧੱਕਣਾ.
ਕ੍ਰਿ- ਨਿਰਣੇ ਕਰਨਾ. ਤਹ਼ਕ਼ੀਕ਼ ਕਰਨਾ. "ਢੰਢੋਲਿਮੁ ਢੂੰਢਿਮੁ ਡਿਠੁ ਮੈ." (ਵਾਰ ਮਾਝ ਮਃ ੧) ਤਹ਼ਕ਼ੀਕ਼ ਕਰਕੇ ਅਤੇ ਢੂੰਢ (ਖੋਜ) ਕੇ ਮੈ ਦੇਖਿਆ ਹੈ। ੩. ਖੋਜ ਕਰਨਾ। ੪. ਟਟੋਲਣਾ.
ਕ੍ਰਿ- ਵਿ- ਢੰਢੋਲਕੇ. ਨਿਰਣੇ ਕਰਕੇ. "ਖੋਜਿ ਹਿਰਦੈ ਦੇਖਿ ਢੰਢੋਲੀ." (ਗਉ ਮਃ ੫) ੨. ਵਿ- ਖੋਜੀ. ਢੂੰਢਣ ਵਾਲਾ.