ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੰਭਧਰੀ. ਨਦੀ। ੨. ਗੰਗਾ ਜਮੁਨਾ ਆਦਿਕ ਨਦੀਆਂ. (ਸਨਾਮਾ)


ਸੰਗ੍ਯਾ- ਜਲ. ਦੇਖੋ, ਅੰਭ. "ਨਾਮ ਤੇਰੋ ਅੰਭੁਲਾ ਨਾਮ ਤੇਰੋ ਚੰਦਨੋ." (ਧਨਾ ਰਵਿਦਾਸ)


ਸੰ. अम्भोज. ਸੰਗ੍ਯਾ- ਅੰਭ (ਜਲ) ਤੋਂ ਪੈਦਾ ਹੋਣ ਵਾਲਾ ਕਮਲ.


ਸ. अम्भोद. ਸੰਗ੍ਯਾ- ਅੰਭ (ਜਲ) ਦੇਣ ਵਾਲਾ. ਬੱਦਲ. ਮੇਘ.


ਸੰ. ਸੰਗ੍ਯਾ- ਅੰਭ (ਜਲ) ਧਾਰਣ ਵਾਲਾ ਬੱਦਲ। ੨. ਸਮੁੰਦਰ.


ਸੰ. ਸੰਗ੍ਯਾ- ਅੰਭ (ਜਲ) ਤੋਂ ਰੁਹ (ਉਪਜਿਆ) ਕਮਲ. ਜਲਜ। ੨. ਸਾਰਸ। ੩. ਵਿ- ਜਲ ਤੋਂ ਪੈਦਾ ਹੋਇਆ.


ਅ਼. [اُمّ] ਉੱਮ. ਸੰਗ੍ਯਾ- ਮਾਂ. ਮਾਤਾ. "ਅੰਮ ਅਬੇ ਥਾਵਹੁ ਮਿਠੜਾ." (ਸ੍ਰੀ ਮਃ ੫. ਪੈਪਾਇ) ਦੇਖੋ, ਅੰਬਾ.