ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅੰਬਰੀਖ. "ਅੰਮਰੀਕ ਪ੍ਰਹਲਾਦ ਸਰਣ ਗੋਬਿੰਦ." (ਸਵੈਯੇ ਮਃ ੩. ਕੇ)


ਕ੍ਰਿ- ਅੱਪੜਨਾ. ਪਹੁਚਣਾ. "ਰਾਹ ਦਸਾਈ ਨਾ ਜੁਲਾ ਆਖਾਂ ਅੰਮੜੀਆਸ." (ਵਡ ਮਃ ੧)


ਦੇਖੋ, ਅੰਮੜਨਾ। ੨. ਸੰਗ੍ਯਾ- ਮਾਤਾ. ਅੰਮਾ.


ਸੰ. अम्बा. ਅੰਬਾ. ਅ਼. [اما] ਉੱਮ. ਮਾਤਾ. ਮਾਂ.


ਅ਼. [اعمال] ਅਅ਼ਮਾਲ. ਸੰਗ੍ਯਾ- ਅ਼ਮਲ ਦਾ ਬਹੁ ਵਚਨ. ਕਰਮ. ਆਚਾਰ.


ਅੰਬੀ- ਆਲੀ. ਉੱਤਮ ਸਖੀ. ਸ਼੍ਰੇਸ੍ਠ ਸਹੇਲੀ. "ਮੇਰੈ ਅੰਤਰਿ ਭੁਖ ਨ ਉਤਰੈ, ਅੰਮਾਲੀ." (ਵਡ ਮਃ ੫) ੨. ਅਅ਼ਮਾਲ (ਕਰਮਾਂ) ਕਰਕੇ. ਭਾਵ- ਦੁਨਿਆਵੀ ਕਰਮਾਂ ਵਿੱਚ. "ਅੰਮਾਲੀ ਹਉ ਖਰੀ ਸੁਚਜੀ ਤੈ ਸਹਿ ਏਕ ਨ ਭਾਵਾ." (ਵਡ ਮਃ ੧) ਕਰਮ ਕਾਂਡ ਦੇ ਆਚਾਰਾਂ ਵਿੱਚ ਮੈਂ ਵਡੀ ਸੁਚੱਜੀ ਹਾਂ, ਪਰ ਹੇ ਸ੍ਵਾਮੀ! ਤੈਨੂੰ ਇਨ੍ਹਾਂ ਕਰਮਾਂ ਵਿਚੋਂ ਇੱਕ ਭੀ ਨਹੀਂ ਭਾਉਂਦਾ.


ਵਿ- ਮਾਵਣ (ਮਾਂਉਣ) ਤੋਂ ਰਹਿਤ. ਅਪ੍ਰਮੇਯ. ਬੇਅੰਤ. ਅਗਣਿਤ. "ਮੰਞ ਕੁਚਜੀ ਅੰਮਾਵਣ ਡੋਸੜੇ." (ਸੂਹੀ ਮਃ ੧. ਕੁਚਜੀ)


ਅਮਾਵਸ੍ਯਾ. ਮੌਸ. ਦੇਖੋ, ਅਮਾਵਸ. "ਅੰਮਾਵਸਿ ਮਹਿ ਆਸ ਨਿਵਾਰਉ." (ਗਉ ਥਿਤੀ ਕਬੀਰ)