ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੈਗ਼ੰਬਰ.


ਦੇਖੋ, ਪੈਗ਼ੰਬਰ.


ਫ਼ਾ. [پیغمبر] ਪੈਗ਼ਾਮ (ਸੁਨੇਹਾ) ਬਰ (ਲੈ ਜਾਣ ਵਾਲਾ). ਜੋ ਈਸ਼੍ਵਰ ਦਾ ਸੰਦੇਸਾ ਲੋਕਾਂ ਪਾਸ ਲਿਆਵੇ, ਐਸਾ ਧਰਮ ਦਾ ਆਚਾਰਯ. ਨਬੀ.


ਸੰਗ੍ਯਾ- ਪੈਗ਼ੰਬਰ ਦੀ ਪਦਵੀ। ੨. ਪੈਗ਼ੰਬਰ ਦਾ ਕੰਮ.


ਸਿੰਧੀ. ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫) "ਜਨ ਕੀ ਪੈਜ ਬਢਾਈ." (ਮਾਰੂ ਮਃ ੯) ੨. ਨਾਮਵਰੀ. "ਅੰਦਰਹੁ ਝੂਠੇ, ਪੈਜ ਬਾਹਰਿ." (ਵਾਰ ਆਸਾ) ੩. ਪ੍ਰਤਿਗ੍ਯਾ. ਪ੍ਰਣ. "ਪੁਨ ਤੇਰੇ ਵਾਕਨ ਕੋ ਧਿਕ ਧਿਕ, ਕਰਨ ਪੈਜ ਕੋ ਧਿਕ ਧਿਕ ਹੋਇ." (ਗੁਪ੍ਰਸੂ) ੪. ਪਾਦਜ. ਪੈਰਾਂ ਤੋਂ ਜੰਮਿਆ ਸ਼ੂਦ੍ਰ। ੫. ਪੈ (ਦੁੱਧ) ਤੋਂ ਉਪਜਿਆ ਮੱਖਣ। ੬. ਪੈ (ਜਲ) ਤੋਂ ਜਨਮਿਆ, ਕਮਲ.


ਵਿ- ਇੱਜ਼ਤ (ਪ੍ਰਤਿਸ੍ਠਾ) ਵਾਲਾ। ੨. ਪ੍ਰਤਿਗ੍ਯਾਪਾਲਕ.


ਸੰਗ੍ਯਾ- ਜੰਗਲੀ ਚੈਰੀ, ਇਹ ਬਿਰਸ ਠੰਢੇ ਪਹਾੜਾਂ ਪੁਰ ਹੁੰਦਾ ਹੈ. ਦੇਖੋ, ਗਲਾਸ ੩.