nan
ਅੰਮ੍ਰਿਤ ਦਾ ਪ੍ਰਵਾਹ। ੨. ਗੁਰੁਬਾਣੀ ਅਤੇ ਨਾਮ ਦੀ ਵਰਖਾ. "ਝਿਮਿ ਝਿਮਿ ਬਰਸੈ ਅੰਮ੍ਰਿਤਧਾਰਾ." (ਮਾਝ ਮਃ ੫) ੩. ਯੋਗ ਮਤ ਅਨੁਸਾਰ ਦਿਮਾਗ਼ ਤੋਂ ਟਪਕਿਆ ਰਸ. "ਅੰਮ੍ਰਿਤ ਧਾਰ ਗਗਨ ਦਸ ਦੁਆਰਿ." (ਗਉ ਮਃ ੧)
ਅਮ੍ਰਿਤ ਧਾਰਾ (ਪ੍ਰਵਾਹ) ਵਾਲੀ ਹਰਿਕਥਾ. "ਹਮਾਰੀ ਪਿਆਰੀ ਅੰਮ੍ਰਿਤ ਧਾਰੀ." (ਆਸਾ ਮਃ ੫) ੨. ਪਾਹੁਲਧਾਰੀ. ਖੰਡੇ ਦਾ ਅਮ੍ਰਿਤ ਜਿਸ ਨੇ ਪੀਤਾ ਹੈ.
ਮੁਕਤਿ ਰੂਪ ਫਲ. ਆਤਮਗ੍ਯਾਨ. "ਬਿਨ ਗੁਰੁ ਮਹਿਲ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ." (ਸ੍ਰੀ ਅਃ ਮਃ ੩) ਦੇਖੋ, ਅਮ੍ਰਿਤ ਫਲ.
ਸੰਗ੍ਯਾ- ਅਮ੍ਰਿਤ ਜੇਹੇ ਵਾਕ. ਅਮ੍ਰਿਤ ਰੂਪ ਬਚਨ. ਮਿੱਠੇ ਬੋਲ. "ਅੰਮ੍ਰਿਤ ਬਚਨ ਸਤਿਗੁਰੁ ਕੀ ਬਾਣੀ." (ਗੂਜ ਮਃ ੪) ੨. ਗੁਰੁਵਾਕ੍ਯ.
ਦੇਖੋ, ਅਮ੍ਰਿਤ ਵੇਲਾ. "ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ." (ਜਪੁ)
ਸੰਗ੍ਯਾ- ਮਿੱਠੀ ਕੜੀ. ਲਾਪਸੀ। ੨. ਜਲੇਬੀ ਦੀ ਕਿਸਮ ਦੀ ਇੱਕ ਮਿਠਾਈ, ਜੋ ਮਾਹਾਂ ਦੇ ਆਟੇ ਦੀ ਹੁੰਦੀ ਹੈ. "ਅੰਮ੍ਰਿਤੀਆਂ ਖੁਰਮੇ ਸੁ ਬਰੇ ਬਰ ਘੇਵਰ ਸੇਤ ਸਿਤਾ ਬਹੁ ਪਾਏ." (ਨਾਪ੍ਰ)
ਦੇਖੋ, ਅਮ੍ਰਿਤ. "ਅੰਮ੍ਰਿਤੁ ਹਰਿ ਕਾ ਨਾਉ" (ਸੂਹੀ ਮਃ ੧)
ਦੇਖੋ, ਅੰਬਰੀਕ. "ਜ੍ਯੋਂ ਅੰਮ੍ਰੀਕ ਭਗਤ ਢਿਗ ਆਯੋ." (ਨਾਪ੍ਰ)
ਦੇਖੋ, ਅਮ੍ਰਿਤ। ੨. ਅਮ੍ਰਿਤ ਰੂਪ। ੩. ਸੰ. अमृत्यु- ਅਮ੍ਰਿਤ੍ਯੁ. ਵਿ- ਅਮਰ. ਅਵਿਨਾਸ਼ੀ. ਜਿਸ ਦਾ ਕਦੇ ਕਾਲ ਨਹੀਂ. "ਪਾਇਆ ਸਾਧੁ ਸੰਗ ਹਰਿ ਹਰਿ ਅੰਮ੍ਰੇਤ." (ਬਿਲਾ ਮਃ ੫)