ਵਿ- ਅਸਤ੍ਯਵਾਦੀ. ਝੂਠ ਬੋਲਣ ਵਾਲਾ. "ਅਸੰਖ ਕੂੜਿਆਰ ਕੂੜੇ ਫਿਰਾਹਿ." (ਜਪੁ)
ਝੂਠ ਧਾਰਨ ਵਾਲੀ. ਝੂਠੀ. "ਵਿਣੁ ਨਾਵੈ ਕੂੜਿਆਰਿ." (ਸੋਰ ਅਃ ਮਃ ੩)
ਝੂਠਾ. ਅਸਤ੍ਯਵਾਦੀ. "ਕੂੜਿਆਰੀ ਰਜੈ ਕੂੜਿ." (ਵਾਰ ਸੋਰ ਮਃ ੪)
ਵਿ- ਝੂਠੀ. "ਕੂੜੀ ਰਾਸਿ ਕੂੜਾ ਵਾਪਾਰ." (ਵਾਰ ਆਸਾ) ੨. ਕੂੜ ਵਾਲਾ. ਝੂਠਾ. ਛਲੀਆ. "ਕੂੜੀ ਪੂਰੇ ਥਾਉ." (ਵਾਰ ਮਲਾ ਮਃ ੨) ਪਾਖੰਡੀ ਭਲਿਆਂ ਦਾ ਥਾਉਂ ਪੂਰਦਾ ਹੈ. ਸਚਿਆਰਾਂ ਦੀ ਜਗਾ ਮੱਲ ਬੈਠਦਾ ਹੈ.
ਦੇਖੋ, ਕੂੜ. "ਕੂੜੁ ਰਾਜਾ ਕੂੜੁ ਪਰਜਾ." (ਵਾਰ ਆਸਾ)
ਝੂਠੇ. ਅਸਤ੍ਯਵਾਦੀ। ੨. ਝੂਠ ਵਿਚ. "ਅਸੰਖ ਕੂੜਿਆਰ ਕੂੜੇ ਫਿਰਾਹਿ." (ਜਪੁ)
nan
ਝੂਠ ਨਾਲ. ਦੇਖੋ, ਕੂੜਿ ੨.
ਵਿ- ਅਤ੍ਯੰਤ ਅਸਤ੍ਯ. ਝੂਠ ਹੀ ਝੂਠ "ਕੂੜੋ ਕੂੜ ਕਰੇ ਵਾਪਾਰਾ." (ਮਾਰੂ ਸੋਲਹੇ ਮਃ ੩)
ਲਹਿੰਦੀ ਬੋਲੀ ਵਿੱਚ ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਾਯ. ਕੋ. ਨੂੰ. ਦਾ. ਦੀ. ਪ੍ਰਤਿ. ਤਾਂਈ. "ਪਸਣ ਕੂ ਸਚਾ ਧਣੀ." (ਵਾਰ ਮਾਰੂ ੨. ਮਃ ੫) "ਤਿਨਾ ਕੂੰ ਮਿਲਿਓਹ." (ਸ੍ਰੀ ਛੰਤ ਮਃ ੫) "ਜਿੰਦੂ ਕੂੰ ਸਮਝਾਇ." (ਸ. ਫਰੀਦ) ੨. ਫ਼ਾ. [کوُ] ਸੰਗ੍ਯਾ- ਗਲੀ. ਕੂਚਾ.