ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. क्रौञच ਕ੍ਰੌਂਚ. ਕਾਸਨੀਰੰਗਾ ਇੱਕ ਪੰਖੇਰੂ, ਜਿਸ ਦੀ ਗਰਦਨ ਲੰਮੀ ਹੁੰਦੀ ਹੈ. ਕੂੰਜ ਖੇਤਾਂ ਦਾ ਬਹੁਤ ਨੁਕਸਾਨ ਕਰਦੀ ਹੈ. ਸਰਦੀਆਂ ਦੇ ਸ਼ੁਰੂ ਵਿੱਚ ਗਰਮ ਦੇਸ਼ਾਂ ਵਿੱਚ ਆਉਂਦੀ ਅਤੇ ਗਰਮੀਆਂ ਵਿੱਚ ਠੰਢੇ ਦੇਸ਼ਾਂ ਨੂੰ ਚਲੀ ਜਾਂਦੀ ਹੈ. "ਆਪਣੀ ਖੇਤੀ ਰਖਿਲੈ, ਕੂੰਜ ਪੜੈਗੀ ਖੇਤਿ." (ਸ੍ਰੀ ਮਃ ੩) ਇਸ ਥਾਂ ਕੂੰਜ ਤੋਂ ਭਾਵ ਮੌਤ ਹੈ.


ਦੇਖੋ, ਕੂੰਜੜਾ. "ਰਜਕ ਕੂੰਜਰੇ ਪਾਨੀਹਾਰ." (ਨਾਪ੍ਰ)


ਸੰ. ਕੁੰਜਅਟਾ (ਜੰਗਲ ਦੀ ਗਲੀਆਂ) ਵਿੱਚੋਂ ਫਲ ਆਦਿਕ ਲਿਆਉਣ ਵਾਲਾ. ਫਲ ਸਬਜ਼ੀ ਵੇਚਣਵਾਲਾ.


ਕੂੰਜੜੇ ਦੀ ਇਸਤ੍ਰੀ। ੨. ਕੂੰਜ. "ਆਜ ਮਿਲਾਵਾ ਸੇਖਫਰੀਦ, ਟਾਕਿਮ ਕੂੰਜੜੀਆ." (ਆਸਾ) ਇਸ ਥਾਂ ਕੂੰਜਾਂ ਤੋਂ ਭਾਵ ਇੰਦ੍ਰੀਆਂ ਹੈ.


ਦੇਖੋ, ਕੁੰਜੀ. "ਸੰਤਨ ਹਥਿ ਰਾਖੀ ਕੂੰਜੀ." (ਰਾਮ ਮਃ ੫)


ਦੇਖੋ, ਕੁੰਡ। ੨. ਮਸਾਲਾ ਸਰਦਾਈ ਆਦਿਕ ਘੋਟਣ ਦਾ ਭਾਂਡਾ, ਜੋ ਉੱਖਲੀ ਆਕਾਰ ਪੱਥਰ ਅਥਵਾ ਮਿੱਟੀ ਦਾ ਹੁੰਦਾ ਹੈ। ੩. ਨੀਲਾਰੀ ਦੇ ਰੰਗ ਰੰਗਣ ਦਾ ਪਾਤ੍ਰ। ੪. ਜੁਲਾਹੇ ਦਾ ਪਾਣ ਰੱਖਣ ਦਾ ਬਰਤਨ. "ਛੂਟੇ ਕੂੰਡੇ ਭੀਗੈ ਪੁਰੀਆ." (ਗਉ ਕਬੀਰ) ਕੂੰਡੇ ਪਦਾਰਥਭੋਗ, ਪੁਰੀਆ (ਨਲਕੀਆਂ) ਵਾਸਨਾ. ਦੇਖੋ, ਗਜਨਵ.