ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
the so called; proverbial; supposed, putative
undivided, whole, uninterrupted, unbroken, undisturbed, continuous
an end to end (non-stop) recital (of the Sikh scripture)
scripture reader, taking part in ਅਖੰਡ ਪਾਠ or one qualified to do so
ਸੰ. ਸੰਗ੍ਯਾ- ਖੱਚਰ. ਘੋੜੀ ਅਤੇ ਗਧੇ ਦੇ ਮੇਲ ਤੋਂ ਉਪਜੀ ਨਸਲ.
ਸੰਗ੍ਯਾ- ਸੂਰਜ. ਦੇਖੋ, ਅਸਪਤਿ ਅਤੇ ਅਸੁਪਤਿ। ੨. ਨਿਘਨ ਯਾਦਵ ਦਾ ਪੁਤ੍ਰ ਪ੍ਰਸੇਨ, ਜੋ ਸਤ੍ਰਾਜਿਤ ਦਾ ਭਾਈ ਸੀ. ਇਹ ਸ੍ਯਮੰਤਕ ਮਣੀ ਪਹਿਨਕੇ ਸ਼ਿਕਾਰ ਗਿਆ ਸੀ ਅਤੇ ਸ਼ੇਰ ਤੋਂ ਮਾਰਿਆ ਗਿਆ ਸੀ. "ਅਸ਼੍ਵਪਤੀ ਬਿਨ ਪ੍ਰਾਣ ਪਰੇ." (ਕ੍ਰਿਸ਼ਨਾਵ)
ਸੰ. अश्वत्थ. ਸੰਗ੍ਯਾ- ਪਿੱਪਲ. ਚਲਦਲ. ਇਸ ਦਾ ਨਾਉਂ ਅਸ਼੍ਵੱਧ ਇਸ ਲਈ ਹੈ ਕਿ ਇਸ ਦੇ ਹੇਠ ਘੋੜੇ ਵਿਸ਼੍ਰਾਮ ਲਈਂ ਖੜੇ ਹੁੰਦੇ ਹਨ.¹ Ficus religiosa (Religiosa Indica)
ਸੰ. अश्वत्थामन्. ਵਿ- ਘੋੜੇ ਜੇਹੀ ਆਵਾਜ਼ ਕਰਨ ਵਾਲਾ। ੨. ਸੰਗ੍ਯਾ- ਕ੍ਰਿਪੀ ਦੇ ਉਦਰ ਤੋਂ ਦ੍ਰੋਣ ਦਾ ਪੁਤ੍ਰ, ਜਿਸ ਨੇ ਜੰਮਣ ਵੇਲੇ ਘੋੜੇ ਜੇਹੀ ਆਵਾਜ਼ ਕੀਤੀ, ਜਿਸ ਤੋਂ ਉਸ ਦਾ ਇਹ ਨਾਉਂ ਹੋਇਆ. ਇਹ ਕੌਰਵਾਂ ਦਾ ਸੈਨਾਪਤੀ ਸੀ. ਕੁਰੁਖੇਤ੍ਰ ਦੀ ਸਭ ਤੋਂ ਪਿਛਲੀ ਲੜਾਈ ਦੇ ਅੰਤ ਵਿੱਚ ਜਦੋਂ ਦੁਰਯੋਧਨ ਸਖ਼ਤ ਜ਼ਖਮੀ ਹੋਇਆ, ਤਾਂ ਸਾਰੀ ਕੌਰਵਾਂ ਦੀ ਸੈਨਾ ਵਿੱਚੋਂ ਕੇਵਲ ਅਸ਼੍ਵੱਥਾਮਾ, ਕ੍ਰਿਪ ਅਤੇ ਕ੍ਰਿਤਵਰਮਾ ਹੀ ਬਾਕੀ ਰਹਿ ਗਏ ਸਨ. ਅਸ਼੍ਵੱਥਾਮਾ ਧ੍ਰਿਸ੍ਟਦ੍ਯੁਮਨ ਕੋਲੋਂ, ਜਿਸ ਨੇ ਇਸ ਦੇ ਪਿਤਾ ਦ੍ਰੋਣ ਨੂੰ ਮਾਰਿਆ ਸੀ ਬਦਲਾ ਲੈਣਾ ਚਾਹੁੰਦਾ ਸੀ. ਏਸ ਲਈ ਏਹ ਰਾਤ ਵੇਲੇ ਪਾਂਡਵਾਂ ਦੇ ਤੰਬੂ ਵਿੱਚ ਪਹੁੰਚਿਆ ਅਤੇ ਧ੍ਰਿਸ੍ਟਦ੍ਯੁਮਨ ਨੂੰ ਸੁੱਤੇਪਏ ਹੀ ਮਾਰ ਦਿੱਤਾ. ਫੇਰ ਇਸ ਨੇ ਦ੍ਰੁਪਦ ਦੇ ਪੁਤ੍ਰ ਸ਼ਿਖੰਡੀ ਨੂੰ ਮੁਕਾਇਆ ਅਤੇ ਫੇਰ ਪਾਂਡਵਾਂ ਦੇ ਪੰਜਾਂ ਪੁਤ੍ਰਾਂ ਨੂੰ ਮਾਰਕੇ ਉਨ੍ਹਾਂ ਦੇ ਸਿਰ ਦੁਰਯੋਧਨ ਦੇ ਪਾਸ ਲੈ ਗਿਆ.#ਇਸ ਨੇ ਆਪਣੇ ਬ੍ਰਹਮਅਸ੍ਤ੍ਰ ਦੇ ਪ੍ਰਭਾਵ ਨਾਲ ਪਰਿਕਿਤ (ਪਰੀਛਤ) ਨੂੰ ਭੀ, ਜੋ ਅਜੇ ਆਪਣੀ ਮਾਂ ਦੇ ਗਰਭ ਵਿੱਚ ਹੀ ਸੀ, ਮਾਰ ਦਿੱਤਾ, ਜਿਸ ਤੋਂ ਕ੍ਰਿਸਨ ਜੀ ਨੇ ਇਸ ਨੂੰ ਸ੍ਰਾਪ ਦਿੱਤਾ ਅਤੇ ਪਰਿਕ੍ਸ਼ਿਤ ਨੂੰ ਫੇਰ ਜੀਵਨਦਾਨ ਕੀਤਾ.¹ ਦੂਜੇ ਦਿਨ ਅਸ਼੍ਵੱਥਾਮਾ ਅਤੇ ਇਸ ਦੇ ਸਾਥੀ ਡਰਕੇ ਨੱਸ ਗਏ, ਪਰ ਦ੍ਰੌਪਦੀ ਨੇ ਰੋਕੇ ਆਖਿਆ ਕਿ ਮੇਰੇ ਪੁਤ੍ਰਾਂ ਦਾ ਬਦਲਾ ਲੀਤਾ ਜਾਵੇ. ਯੁਧਿਸ਼੍ਠਿਰ ਨੇ ਕਿਹਾ ਕਿ ਅਸ਼੍ਵੱਥਾਮਾ ਬ੍ਰਾਹਮਣ ਹੈ, ਇਸ ਲਈ ਉਸ ਨੂੰ ਮਾਰਨਾ ਪਾਪ ਹੈ. ਦ੍ਰੌਪਦੀ ਇਹ ਗੱਲ ਤਾਂ ਮੰਨ ਗਈ, ਪਰ ਕਹਿਣ ਲੱਗੀ ਕਿ ਉਸ ਦੇ ਮਸਤਕ ਵਿੱਚ ਜੋ ਮਣੀ ਹੈ, ਉਹ ਮੈਨੂੰ ਲਿਆ ਦਿੱਤੀ ਜਾਵੇ. ਇਸ ਲਈ ਭੀਮ, ਅਰਜੁਨ ਅਤੇ ਕ੍ਰਿਸ਼ਨ ਜੀ ਉਸ ਦੇ ਪਿੱਛੇ ਗਏ, ਅਤੇ ਰਤਨ ਲੈਆਏ. ਦ੍ਰੌਪਦੀ ਨੇ ਇਹ ਮਣੀ ਯੁਧਿਸ੍ਠਿਰ ਨੂੰ ਦੇ ਦਿੱਤੀ, ਜਿਸ ਨੇ ਇਸ ਨੂੰ ਆਪਣੇ ਮੁਕੁਟ ਪੁਰ ਸਜਾਇਆ.
ਅ਼. [اسود] ਵਿ- ਬਹੁਤ ਕਾਲਾ. (ਸਵਾਦ ਦਾ ਅਰਥ ਹੈ ਕਾਲਾ). ੨. ਸੰਗ੍ਯਾ- ਇੱਕ ਕਾਲਾ ਪੱਥਰ, ਜੋ ਛੀ ਸੱਤ ਇੰਚ ਪ੍ਰਮਾਣ ਦਾ ਕਾਬੇ ਦੀ ਕੰਧ ਵਿੱਚ ਜੜਿਆ ਹੋਇਆ ਹੈ. ਅੱਬਾਸ ਮੁਹ਼ੰਮਦ ਦੇ ਲੇਖ ਅਨੁਸਾਰ ਇਹ ਪੱਥਰ ਸੁਰਗ ਤੋਂ ਚਿੱਟੇ ਰੰਗ ਦਾ ਡਿੱਗਾ ਸੀ, ਪਰ ਆਦਮ ਦੀ ਸੰਤਾਨ ਦੇ ਛੁਹਣ ਤੋਂ ਇਸ ਦਾ ਰੰਗ ਬਦਲਦਾ ਬਦਲਦਾ ਕਾਲਾ ਹੋ ਗਿਆ ਹੈ. ਪ੍ਰਲੈ ਦੇ ਅੰਤ ਵਿੱਚ ਜਦ ਰੱਬ ਜੀਵਾਂ ਦਾ ਇਨਸਾਫ ਕਰੇਗਾ, ਤਾਂ ਇਸ ਪੱਥਰ ਦੀਆਂ ਦੋ ਅੱਖਾਂ ਅਤੇ ਜ਼ੁਬਾਨ ਹੋ ਜਾਵੇਗੀ. ਅੱਖਾਂ ਨਾਲ ਇਹ ਉਨ੍ਹਾਂ ਦੀ ਪਛਾਣ ਕਰੇਗਾ ਜਿਨ੍ਹਾਂ ਨੇ ਇਸ ਨੂੰ ਚੁੰਮਿਆ ਹੈ, ਅਤੇ ਜ਼ਬਾਨ ਨਾਲ ਚੁੰਬਕਾਂ ਦੇ ਹੱਕ ਵਿੱਚ ਗਵਾਹੀ ਦੇਵੇਗਾ.
ਸੰ. ਸੰਗ੍ਯਾ- ਦੇਵਤਾ. ਸੁਰ. ਜਿਸ ਨੂੰ ਸ੍ਵਪਨ (ਨੀਂਦ) ਨਹੀਂ.
fire, blaze, conflagration, flame; figurative usage passion, particularly ardent desire/anger or jealousy