ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قضیہ] ਕ਼ਜੀਅਹ. ਸੰਗ੍ਯਾ- ਝਗੜਾ. ਮੁਕ਼ੱਦਮਾ.


ਦੇਖੋ, ਕਟਿ। ੨. ਦੇਖੋ, ਕਟਣਾ। ੩. ਕਟਕ (ਕੜੇ) ਦਾ ਸੰਖੇਪ. "ਕਰ ਮਹਿ ਕਟ ਪਦ ਨੂਪਰ ਸੋਹੈ." (ਨਾਪ੍ਰ) ੪. ਦੇਖੋ, ਕੱਟ। ੫. ਸੰ. ਕਟ. ਚਟਾਈ. ਸਫ। ੬. ਖਸ। ੭. ਬਟੇਰ (ਪਟੇਰ) ਘਾਸ। ੮. ਮੌਸਮ. ਰੁੱਤ। ੯. ਲੋਥ। ੧੦. ਅਰਥੀ. ਸੀੜ੍ਹੀ। ੧੧. ਹਾਥੀ ਦੀ ਕਨਪਟੀ.


ਦੇਖੋ ਕਟਣਾ। ੨. ਖਟਾਈ ਵਿੱਚ ਲੋਹਾ ਆਦਿਕ ਵਸਤੂਆਂ ਮਿਲਾਕੇ ਬਣਾਇਆ ਹੋਇਆ ਕਾਲਾ ਰੰਗ. ਇਸ ਨਾਲ ਵਸਤ੍ਰ ਰੰਗੇ ਜਾਂਦੇ ਹਨ ਅਤੇ ਪਾਂਡੁ (ਪੀਲੀਏ) ਰੋਗ ਵਾਲੇ ਨੂੰ ਪਿਆਇਆ ਗੁਣ ਕਰਦਾ ਹੈ.


ਸੰ. कण्टकिफल ਕੰਟਕਿਫਲ. ਵਿ- ਕਟੈਲ ਦਾ ਬਿਰਛ ਅਤੇ ਉਸ ਦਾ ਫਲ. ਪਨਸ. ਇਹ ਸਦਾ ਹਰਾ ਰਹਿਣ ਵਾਲਾ ਦਰਖ਼ਤ ਹੈ ਅਤੇ ਗਰਮ ਦੇਸ਼ਾਂ ਵਿੱਚ ਹੁੰਦਾ ਹੈ. ਇਸ ਦੇ ਫਲ ਬਿਨਾ ਫੁੱਲ ਆਏ ਹੀ ਟਾਹਣੀਆਂ ਵਿੱਚੋਂ ਨਿਕਲ ਆਉਂਦੇ ਹਨ, ਅਤੇ ਫਲਾਂ ਪੁਰ ਬਾਰੀਕ ਕੰਡੇ ਹੁੰਦੇ ਹਨ. ਇਸ ਦੇ ਕੱਚੇ ਫਲਾਂ ਦੀ ਤਰਕਾਰੀ ਅਤੇ ਅਚਾਰ ਬਣਾਈਦਾ ਹੈ. ਪੱਕੇ ਫਲ ਖਾਣ ਦੇ ਕੰਮ ਆਉਂਦੇ ਹਨ. L. Artocarpus integrifolia.