ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅਯੋਧ੍ਯਾ ਪਾਸ ਇੱਕ ਪਿੰਡ, ਜੋ ਮਰਹਾ ਨਦੀ ਦੇ ਕਿਨਾਰੇ ਹੈ. ਵਨਵਾਸ ਤੋਂ ਵਾਪਿਸ ਆਏ ਰਾਮਚੰਦ੍ਰ ਜੀ ਨੂੰ ਭਰਤ ਇੱਥੇ ਆਕੇ ਮਿਲਿਆ ਸੀ.
ਦੇਖੋ, ਭਦਣ. "ਹਥੀ ਸਿਰ ਖੋਹਾਇ, ਨ ਭਦੁ ਕਰਾਇਆ." (ਮਃ ੧. ਵਾਰ ਮਲਾ)
ਵਿ- ਗਁਵਾਰੂ. ਭੱਦਾ. ਕੁਡੌਲ. ਅਨਾੜੀ. "ਭਣਿਤ ਭਦੇਸਾ." (ਤੁਲਸੀ)
ਰਾਜ ਪਟਿਆਲੇ ਵਿੱਚ ਬਰਨਾਲੇ ਦੇ ਪਾਸ ਫੂਲਵੰਸ਼ੀ ਬਾਬਾ ਆਲਾਸਿੰਘ ਦੀ ਵਸਾਈ ਨਗਰੀ, ਜਿਸ ਵਿੱਚ ਰਾਮਸਿੰਘ ਦੇ ਵਡੇ ਪੁਤ੍ਰ ਦੁੱਨੇ ਦੀ ਔਲਾਦ ਦੇ ਸਰਦਾਰ ਮਾਲਿਕ ਹਨ. ਇੱਥੇ ਗੁਰੂ ਗੋਬਿੰਦਸਿੰਘ ਜੀ ਸ਼ਿਕਾਰ ਖੇਡਦੇ ਆਏ ਅਤੇ ਇੱਕ ਸੱਪਣ ਮਾਰੀ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ੬੦ ਘੁਮਾਉਂ ਜ਼ਮੀਨ ਬਾਬਾ ਆਲਾਸਿੰਘ ਜੀ ਦੇ ਸਮੇਂ ਤੋਂ ਹੈ. ਪੁਜਾਰੀ ਅਕਾਲਸਿੰਘ ਹੈ.#ਮਾਤਾ ਸੁੰਦਰੀ ਜੀ ਦੇ ਪਾਲਿਤ ਚਰਨਦਾਸ ਜੀ ਇੱਥੇ ਨਾਮੀ ਸਾਧੂ ਹੋਏ ਹਨ, ਜਿਨ੍ਹਾਂ ਦਾ ਅਸਥਾਨ ਪਿੰਡ ਤੋਂ ਬਾਹਰ ਹੈ, ਇਸ ਨਾਲ ਰਿਆਸਤ ਵੱਲੋਂ ੧੧੦ ਘੁਮਾਉਂ ਜ਼ਮੀਨ ਹੈ, ਰੇਲਵੇ ਸਟੇਸ਼ਨ ਤਪੇ ਤੋਂ ਭਦੌੜ ਅੱਠ ਮੀਲ ਉੱਤਰ ਹੈ. ਦੇਖੋ, ਅਤਰਸਿੰਘ ੨. ਅਤੇ ਫੂਲਵੰਸ਼.
ਦੇਖੋ, ਭਦਉੜੀਏ। ੨. ਭਦੌੜ ਨਗਰ ਵਿੱਚ ਰਹਿਣ ਵਾਲਾ। ੩. ਭਦੌੜ ਦਾ ਸਰਦਾਰ.
full load; burden, responsibility
illusion, delusion, misconception, misapprehension, superstition, erroneous belief; fancy, fallacy; suspicion; apprehension, anxiety, misgiving