ਪਰਿਭਾਸ਼ਾ
ਸੰ. ਭ੍ਰਮ. ਸੰਗ੍ਯਾ- ਘੁੰਮਣਾ. ਫਿਰਨਾ. ਭ੍ਰਮਣ. "ਸਗਲ ਜਨਮ ਭਰਮ ਹੀ ਭਰਮ ਖੋਇਓ." (ਸੋਰ ਮਃ ੯) ੨. ਜਲ ਦੀ ਘੁਮੇਰੀ. ਜਲਚਕ੍ਰਿਕਾ। ੩. ਘੁਮਿਆਰ ਦਾ ਚੱਕ। ੪. ਭੁੱਲ. ਭੁਲੇਖਾ. "ਭਰਮਅੰਧੇਰ ਬਿਨਾਸ." (ਆਸਾ ਛੰਤ ਮਃ ੫) ੫. ਮਿਥ੍ਯਾਗਾ੍ਯਾਨ. ਹੋਰ ਦਾ ਹੋਰ ਸਮਝਣਾ.¹ ਵਿਦ੍ਵਾਨਾਂ ਨੇ ਪੰਜ ਪ੍ਰਕਾਰ ਦਾ ਭ੍ਰਮ ਮੰਨਿਆ ਹੈ-#(ੳ) ਭੇਦਭ੍ਰਮ (ਕਰਤਾਰ ਨੂੰ ਆਤਮਾਰੂਪ ਨਾ ਮੰਨਕੇ ਉਸ ਵਿੱਚ ਅਨੇਕ ਭੇਦ ਕਲਪਣੇ).#(ਅ) ਕਰਤ੍ਰਿਤ੍ਵ ਭ੍ਰਮ (ਮੈ ਕਰਤਾ ਹਾਂ, ਇਹ ਖ਼ਿਆਲ)#(ੲ) ਸੰਗਭ੍ਰਮ (ਮੈ ਦੇਹਰੂਪ ਅਤੇ ਜੰਮਦਾ ਮਰਦਾ ਹਾਂ)#(ਸ) ਵਿਕਾਰਭ੍ਰਮ (ਜਗਤ ਬ੍ਰਹਮ ਦਾ ਵਿਕਾਰ ਹੈ)#(ਹ) ਸਤ੍ਯਤ੍ਰ ਭ੍ਰਮ (ਬ੍ਰਹਮ ਤੋਂ ਜੁਦਾ ਮੰਨਕੇ ਜਗਤ ਵਿੱਚ ਸਤ੍ਯਬੁੱਧਿ).#"ਭਰਮ ਮੋਹ ਬਿਕਾਰ ਨਾਠੇ." (ਸੂਹੀ ਛੰਤ ਮਃ ੫) ੬. ਸੰਸਾ. ਸ਼ੱਕ. "ਭਭਾ, ਭਰਮ ਮਿਟਾਵਹੁ ਅਪਨਾ." (ਬਾਵਨ) ੭. ਗਿਲਾਨਿ. ਘ੍ਰਿਣਾ. "ਨਿਜ ਪਤਿ ਮਹਿ ਨਹਿ ਰਾਖਤ ਭਰਮ." (ਗੁਪ੍ਰਸੂ) ੮. ਖ਼ਯਾਲ. "ਜਗ ਤੇ ਘਟਾ ਧਰਮ ਕਾ ਭਰਮ." (ਕਲਕੀ) ੯. ਮਰਮ ਦੀ ਥਾਂ ਭੀ ਭਰਮ ਸ਼ਬਦ ਆਇਆ ਹੈ. "ਦੁਰਬਚਨ ਭੇਦ ਭਰਮੰ." (ਸਹਸ ਮਃ ੫) ਮਰਮਭੇਦਕ (ਦਿਲ ਵਿੰਨ੍ਹਣ ਵਾਲੇ) ਦੁਰਵਚਨ। ੧੦. ਭ੍ਰਮਰ (ਭੌਰੇ) ਲਈ ਭੀ ਇਹ ਸ਼ਬਦ ਆਇਆ ਹੈ. "ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ." (ਅਕਾਲ) ਕਿਤੇ ਮੰਜੁ ਕਮਲ ਉੱਪਰ ਭ੍ਰਮਰਰੂਪ ਹੋਕੇ ਮੋਹਿਤ ਹੋਏ ਹੋਂ। ੧੧. ਸੰ. भर्म. ਤਨਖ਼੍ਵਾਹ. ਤਲਬ। ੧੨. ਭਾੜਾ. ਕਿਰਾਇਆ। ੧੩. ਨਾਭਿ. ਤੁੰਨ. ਧੁੰਨੀ। ੧੪. ਸੁਵਰਣ. ਸੋਨਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : بھرم
ਅੰਗਰੇਜ਼ੀ ਵਿੱਚ ਅਰਥ
illusion, delusion, misconception, misapprehension, superstition, erroneous belief; fancy, fallacy; suspicion; apprehension, anxiety, misgiving
ਸਰੋਤ: ਪੰਜਾਬੀ ਸ਼ਬਦਕੋਸ਼