ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. असंप्रज्ञात समाधि. ਸੰਗ੍ਯਾ- ਯੋਗਦਰਸ਼ਨ ਵਿੱਚ ਦੱਸੀ ਇੱਕ ਸਮਾਧਿ, ਜਿਸ ਵਿੱਚ ਗ੍ਯਾਤਾ ਅਤੇ ਗ੍ਯੇਯ ਦੀ ਭਾਵਨਾ ਮਿਟ ਜਾਂਦੀ ਹੈ. ਨਿਰਵਿਕਲਪ ਸਮਾਧਿ.


ਸੰ. अस्पृह- ਅਸ੍‍‌ਪ੍ਰਿਹ. ਵਿ- ਇੱਛਾ ਰਹਿਤ. ਸੰਤੋਖੀ.


ਸੰ. अशम्भु- ਅਸ਼ੰਭੁ. ਸੰਗ੍ਯਾ- ਅਮੰਗਲ. ਅਸ਼ੁਭ. "ਕਲਿਜੁਗ ਤੜ੍ਯੋ ਅਸੰਭ, ਜਗਤ ਕਵਨ ਬਿਧਿ ਬਾਚ ਹੈ?" (ਕਲਕੀ) ੨. ਸੰ. ਅਸੰਭਵ. ਵਿ- ਸੰਭਵ (ਜਨਮ) ਰਹਿਤ. ਜੋ ਪੈਦਾ ਨਹੀਂ ਹੋਇਆ. "ਅਸੰਭ ਹੈ." (ਜਾਪੁ)#੩. ਅਣਬਣ. ਨਾਮੁਮਕਿਨ. "ਜੀਤੇ ਅਸੰਭ." (ਗ੍ਯਾਨ) ਜਿਨ੍ਹਾਂ ਦਾ ਜਿੱਤਣਾ ਨਾਮੁਮਕਿਨ ਸੀ, ਓਹ ਭੀ ਜਿੱਤ ਲਏ। ੪. ਸੰ. अश्म भूत- ਅਸ਼ਮ ਭੂਤ. ਪੱਥਰ ਰੂਪ. ਵਜ੍ਰ ਸਮਾਨ ਕਠੋਰ ਦੇਹ ਵਾਲਾ. "ਸੁਨ ਮਿਤ੍ਰ ਮੰਤ੍ਰਿ ਅਸੰਭ." (ਗ੍ਯਾਨ)


ਅਸੰਭਵ. ਦੇਖੋ, ਅਸੰਭ ੨.