ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)


ਵਿ- ਪ੍ਰਵੇਸ਼ ਕਰਨ ਵਾਲਾ. ਪ੍ਰਲਵਨ ਕਰਤਾ. ਤਰਾਕੂ. ਨਦੀ ਨੂੰ ਤਰਕੇ ਪਾਰ ਹੋਣ ਵਾਲਾ.


ਸੰਗ੍ਯਾ- ਪੌੜੀ. ਸੀਢੀ. "ਜੈਸੇ ਨਰ ਪੈਰ ਪੈਰਕਾਰੀ ਪੈ ਧਰਤ ਹੈ." (ਕ੍ਰਿਸਨਾਵ)


ਦੇਖੋ, ਪਾਇ ਕੁਹਾੜਾ ਮਾਰਨਾ.