Meanings of Punjabi words starting from ਬ

ਬੀਆਬਾਨ ਵਿੱਚ. ਦੇਖੋ, ਬੇਬਾਣ ੧.


ਵਿ- ਬੀਆਬਾਨ ਵਿੱਚ ਰਹਿਣ ਵਾਲਾ ਜੰਗਲ ਨਿਵਾਸੀ। ੨. ਉਜਾੜ ਵਿੱਚ। ੩. ਸੰਗ੍ਯਾ- ਅਰੀ. ਉਜਾੜ ਅਤੇ ਸ਼ਮਸ਼ਾਨ ਵਿੱਚ ਰਹਿਣ ਵਾਲਾ ਵਾਮ ਮਾਰਗੀ. "ਰਹੈ ਬੇਬਾਣੀ ਮੜੀ ਮਸਾਣੀ." (ਵਾਰ ਆਸਾ)


ਦੇਖੋ, ਬੇਬਾਣ। ੨. ਵਿਮਾਨ ਦੀ ਨਕਲ ਮੁਰਦੇ ਲਈ ਬਣਾਈ ਅਰਥੀ. "ਬੇਬਾਣੁ ਹਰਿਰੰਗ ਗੁਰਿ ਭਾਵਏ." (ਸਦ੍ਰ) ਸਤਿਗੁਰੂ ਨੂੰ ਹਰਿਪ੍ਰੇਮ ਰੂਪ ਵਿਮਾਨ ਭਾਉਂਦਾ ਹੈ.


ਬੀਆਬਾਨ ਵਿੱਚ ਰਹਿਣ ਤੋਂ. "ਨਾਮ ਬਿਨਾ ਗਤਿ ਕੋਇ ਨ ਪਾਵੈ ਹਠ ਨਿਗ੍ਰਹਿ ਬੇਬਾਣੈ." (ਗਉ ਛੰਤ ਮਃ ੧)


ਸੰਗ੍ਯਾ- ਭੈਣ। ੨. ਮਾਤਾ.


ਫ਼ਾ. [بےمہاب] ਵਿ- ਜੋ ਮੁਹਾਬ (ਭਯਾਨਕ) ਨਹੀਂ। ੨. ਨਿਰਭੈ. ਬੇਖ਼ੌਫ.