ਸੰ. ਕਤਿ- ਕਿਯਤ. ਵਿ- ਕਿਤਨਾ. ਕਿਤਨੀ. ਕਿਸ ਕ਼ਦਰ. "ਆਖਉ ਕੇਤੜਾ." (ਸੂਹੀ ਅਃ ਮਃ ੧) "ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ." (ਆਸਾ ਅਃ ਮਃ ੧) "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ)
ਕਿਸ."ਕਰਿ ਅਨਰਥ ਦਰਬ ਸੰਚਿਆ ਸੋ ਕਾਰਜ ਕੇਤੁ?" (ਵਾਰ ਜੈਤ) ੨. ਸੰਗ੍ਯਾ- ਨਿਸ਼ਾਨ. ਧੁਜਾ. "ਜਿਨਿ ਦੁਖ ਕਾ ਕਾਟਿਆ ਕੇਤੁ." (ਧਨਾ ਮਃ ੫) ਭਾਵ- ਦੁਖ ਦਾ ਰਾਜ ਦੂਰ ਕਰ ਦਿੱਤਾ। ੩. ਪੁਰਾਣਾਂ ਅਨੁਸਾਰ ਇੱਕ ਗ੍ਰਹ, ਜੋ ਸਿੰਹਿਕਾ ਦੇ ਉਦਰ ਤੋਂ ਵਿਪ੍ਰਚਿੱਤਿ ਦਾਨਵ ਦਾ ਪੁਤ੍ਰ ਹੈ. ਇਸ ਦੀ ਨੌ ਗ੍ਰਹਾਂ ਵਿੱਚ ਗਿਣਤੀ ਹੈ। ੪. ਰੋਗ। ੫. ਪੂਛਲ ਤਾਰਾ. ਬੋਦੀ ਵਾਲਾ ਤਾਰਾ. Comet । ੬. ਸਰਦਾਰ. ਮੁਖੀਆ. ੭. ਬਾਉਨਾ. ਵਾਮਨ। ੮. ਦੇਖੋ, ਕੇਤ.
ਸੰਗ੍ਯਾ- ਮੱਛੀ ਹੈ ਜਿਸ ਦੀ ਧੁਜਾ ਵਿੱਚ, ਕਾਮ. मत्स्यकेतु. ਮੱਛਕੇਤੁ. "ਸਜੀ ਸੈਨ ਆਛੀ, ਮਨੋ ਕੇਤੁਮਾਛੀ." (ਗੁਵਿ ੧੦)
ਭਾਗਵਤ ਅਨੁਸਾਰ ਜੰਬੁਦ੍ਵੀਪ ਦੇ ਨੌ ਖੰਡਾਂ ਵਿੱਚੋਂ ਇੱਕ ਖੰਡ. "ਕੇਤੁਮਾਲ ਜਹਿਂ ਖੰਡ ਸੁਹਾਵਾ." (ਨਾਪ੍ਰ)
nan
nan
nan
ਵਿ- ਕਿਤਨੇ. ਕਿਤਨੇ ਇੱਕ. "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) "ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ?" (ਧਨਾ ਮਃ ੧)
ਕਿਤਨੇ ਹੀ. ਅਨੇਕਾਂ. "ਕਹਨ ਕਹਾਵਨ ਕਉ ਕਈ ਕੇਤੈ." (ਕਾਨ ਮਃ ੫)
nan
ਸੰ. ਸੰਗ੍ਯਾ- ਖੇਤ। ੨. ਕਿਆਰਾ. ਜਿਸ ਵਿੱਚ ਕ (ਜਲ) ਨੱਕਾ ਦਾਰ (ਵੱਢ) ਕੇ ਦਾਖ਼ਿਲ ਕਰੀਏ। ੩. ਇੱਕ ਤੀਰਥ, ਜੋ ਰਿਆਸਤ ਗੜ੍ਹਵਾਲ (ਯੂ. ਪੀ) ਵਿੱਚ ਰੁਦ੍ਰਹਿਮਾਲੇ ਦੀ ਬਰਫਾਨੀ ਧਾਰਾ ਵਿੱਚ ਮਹਾਪੰਥ ਦੀ ਚੋਟੀ ਤਲੇ ਇੱਕ ਟਿੱਲੇ ਉੱਤੇ ਹੈ. ਇਸ ਦੀ ਬਲੰਦੀ ੧੧੭੫੩ ਫੁਟ ਹੈ. ਏਥੇ ਸਦਾਸ਼ਿਵ ਮੰਦਿਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ. ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਖਾਕੇ ਸ਼ਿਵ ਜੀ ਇਸ ਥਾਂ ਝੋਟਾ ਬਣਕੇ ਆਏ.¹ ਪੁਜਾਰੀ ਮੰਦਿਰ ਦੇ ਜੰਗਮ ਹਨ. "ਕੁੰਭਿ ਜਉ ਕੇਦਾਰ ਨ੍ਹਾਈਐ." (ਰਾਮ ਨਾਮਦੇਵ) "ਕਪੜ ਕੇਦਾਰੈ ਜਾਈ." (ਸੋਰ ਕਬੀਰ)
ਸ਼ਿਵ. ਦੇਖੋ, ਕੇਦਾਰ ੩.