ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸ੍ਵਾਹਾ. "ਸੁਆਹਾ ਸੁਧਾਯੰ ਨਮੋ ਸੀਤਲੇਯੰ" (ਚੰਡੀ ੨)


ਸੰਗ੍ਯਾ- ਸ੍ਵਾਨੀਤਾ. ਧਰਮਪਤਨੀ. ਸ੍ਵਆਣੀ. ਆਪ ਵਿਆਹਕੇ ਲਿਆਂਦੀ ਹੋਈ. ਸ੍ਵਕੀਯਾ. ਦੇਖੋ, ਸਾਵਾਣੀ ਅਤੇ ਸੁਰੀਤਾ.


ਦੇਖੋ, ਸਵਾਤ.


ਸੰ. ਸ੍ਵਾਦ (ਦੇਖੋ, ਸ੍ਵਦ੍‌ ਧਾ) ਸੰਗ੍ਯਾ- ਰਸ. ਜਾਯਕ਼ਾ. "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧)


ਸੰ. ਸ੍ਵਾਦੁਤਾ. ਸੰਗ੍ਯਾ- ਜਾਯਕ਼ਾ. ਮਜ਼ਾ. ਲੱਜ਼ਤ। ੨. ਕ੍ਰਿ. ਵਿ- ਜੁਬਾਨ ਦੇ ਰਸ ਵਾਸਤੇ. "ਸੁਆਦਿਤ ਜੀਉ ਸੰਘਾਰੈ." (ਆਸਾ ਕਬੀਰ)