Meanings of Punjabi words starting from ਬ

ਵਿ- ਜੋ ਰਹ਼ਮ (ਕ੍ਰਿਪਾ) ਨਹੀਂ ਰਖਦਾ. ਨਿਰਦਯ.


ਵਿ- ਮਹਾਰਾਸ੍‌ਟ੍ਰੀ ਭਾਸਾ ਵਿੱਚ ਰਕਟਾ ਦਾ ਅਰਥ ਹੈ ਕੰਬਲ ਦਾ ਟੁਕੜਾ. ਚੀਥੜਾ. ਪਾਂਟੀ ਲੀਰ. ਜਿਸ ਪਾਸ ਪਹਿਰਣ ਨੂੰ ਪਾਟਿਆ ਚੀਥੜਾ ਭੀ ਨਾ ਹੋਵੇ, ਉਹ ਬੇਰਕਟਾ ਹੈ. "ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ." (ਦੇਵ ਮਃ ੪) ੨. ਸੰ. ਵਿਕ੍ਰਿਤ. ਵਿਕਾਰ ਨੂੰ ਪ੍ਰਾਪਤ ਹੋਇਆ.


ਦੇਖੋ, ਬਿਰਕਤ.


ਸੰਗ੍ਯਾ- ਵ੍ਯੋਰਾ. ਵ੍ਰਿੱਤਾਂਤ। ੨. ਪਤਾ. ਨਿਸ਼ਾਨ। ੩. ਭੇਤ। ੪. ਬਾਤ ਦਾ ਨਿਰਣਾ.


ਸੰ. ਵੇਰਟ. ਵਿ- ਮਿਸ਼੍ਰਿਤ. ਮਿਲਿਆ ਹੋਇਆ। ੨. ਸੰਗ੍ਯਾ- ਜੌਂ ਅਤੇ ਛੋਲੇ ਮਿਲੇ ਹੋਏ ਅੰਨ। ੩. ਖਤ੍ਰੀਆਂ ਦੀ ਇੱਕ ਜਾਤਿ। ੪. ਵਿ- ਦੋਗਲਾ. ਜੋ ਦੋ ਕੁਲਾਂ ਤੋਂ ਹੋਵੇ. ਜਿਸ ਦੇ ਮਾਂ ਬਾਪ ਇੱਕ ਕੁਲ ਦੇ ਨਹੀਂ। ੫. ਜਾਰ ਤੋਂ ਪੈਦਾ ਹੋਇਆ ਪੁਤ੍ਰ.