ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਫ਼ੌਜ. ਸੈਨਾ. "ਕਟਕ ਬਟੋਰ ਆਨ ਰਜਧਾਨੀ." (ਨਾਪ੍ਰ) ੨. ਸਮੁਦਾਯ. ਗਰੋਹ. "ਪਾਲਿਓ ਕਟਕ ਕੁਟੰਬ." (ਸ. ਕਬੀਰ) ੩. ਸੇਂਧਾ ਲੂਣ। ੪. ਰਾਜਧਾਨੀ। ੫. ਕੰਗਣ. ਕੜਾ "ਅਨਿਕ ਕਟਕ ਜੈਸੇ ਭੂਲਿਪਰੇ." (ਸੋਰ ਰਵਿਦਾਸ) ੬. ਉੜੀਸੇ ਦਾ ਇੱਕ ਪ੍ਰਸਿੱਧ ਸ਼ਹਿਰ.


ਦੇਖੋ, ਕਟਕ ੨.


ਕ੍ਰਿ. ਵਿ- ਖੰਡ ਖੰਡ (ਟੂਕ ਟੂਕ) ਕਰਕੇ. ਟੁਕੜੇ ਟੁਕੜੇ ਕਰਕੇ.


ਕ੍ਰਿ- ਵਿਤਾਉਣਾ. ਗੁਜ਼ਾਰਨਾ. ਜਿਵੇਂ- ਵੇਲਾ ਕਟਣਾ ਅਤੇ ਦਿਨ ਕਟਣਾ ਆਦਿ। ੨. ਸੰ. कर्तन ਕਰ੍‍ਤਨ. ਸੰਗ੍ਯਾ- ਵੱਢਣਾ. ਟੁੱਕਣਾ. "ਕਟੀਐ ਤੇਰਾ ਅਹੰਰੋਗ." (ਗਉ ਮਃ ੫) ਦੇਖੋ, ਅੰਃ Cut.


ਦੇਖੋ, ਕਟਣਾ.