ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੱਖਣ। ੨. ਉਦਧਿ ਤੋਂ ਪੈਦਾ ਹੋਇਆ ਚੰਦ੍ਰਮਾ। ੩. ਮੋਤੀ. "ਝਾਲਰ ਦਧਿਜਾਏ." (ਗੁਵਿ ੬) ਮੋਤੀਆਂ ਦੀ ਝਾਲਰ। ੪. ਦੇਖੋ, ਦਧਿਸੁਤਾ.
ਸ਼ਸਤ੍ਰਨਾਮਮਾਲਾ ਦੇ ੫੯੬ ਅੰਗ ਵਿੱਚ ਅਞਾਣ ਲਿਖਾਰੀ ਨੇ ਦ੍ਵਿਪਰਿਪੁ ਧੁਨਿਨੀ ਦੀ ਥਾਂ ਇਹ ਪਾਠ ਲਿਖ ਦਿੱਤਾ ਹੈ. ਦ੍ਵਿਪ (ਹਾਥੀ) ਦਾ ਵੈਰੀ ਸ਼ੇਰ, ਉਸ ਜੇਹੀ ਧੁਨਿ ਕਰਨ ਵਾਲੀ ਸੈਨਾ। ੨. ਬੰਦੂਕ਼.
ਸੰ. दध्यंच- ਦਧ੍ਯੰਚ ਅਥਵਾ ਦਧੀਚਿ ਦੋਵੇਂ ਸ਼ਬਦ ਸਹੀ ਹਨ. ਇਹ ਸ਼ਾਂਤਿ ਦੇ ਗਰਭ ਤੋਂ ਅਥਰਵਾ ਦਾ ਪੁਤ੍ਰ ਇੱਕ ਵੈਦਿਕ ਰਿਸੀ ਸੀ. ਇਸ ਦੀ ਬਾਬਤ ਲਿਖਿਆ ਹੈ ਕਿ ਇੰਦ੍ਰ ਨੇ ਇਸ ਨੂੰ ਮਧੁ ਵਿਦ੍ਯਾ ਇਸ ਸ਼ਰਤ ਪੁਰ ਸਿਖਾਈ ਕਿ ਜੇ ਇਹ ਕਿਸੇ ਹੋਰ ਨੂੰ ਦੱਸੇਗਾ ਤਾਂ ਸਿਰ ਕੱਟ ਦਿੱਤਾ ਜਾਊ. ਅਸ਼੍ਵਿਨੀਕੁਮਾਰਾਂ ਨੇ ਦਧੀਚਿ ਨੂੰ ਵਿਦ੍ਯਾ ਸਿਖਾਉਣ ਲਈ ਮਨਾ ਲਿਆ ਅਤੇ ਇੰਦ੍ਰ ਦੇ ਕ੍ਰੋਧ ਤੋਂ ਬਚਾਉਣ ਲਈ ਦਧੀਚਿ ਦੇ ਸਿਰ ਦੀ ਥਾਂ ਘੋੜੇ ਦਾ ਸਿਰ ਧੜ ਨਾਲ ਜੜ ਦਿੱਤਾ. ਜਦ ਇੰਦ੍ਰ ਨੇ ਇਸ ਦਾ ਘੋੜੇ ਵਾਲਾ ਸਿਰ ਵੱਢ ਦਿਤਾ ਤਾਂ ਅਸ਼੍ਵਿਨੀਕੁਮਾਰਾਂ ਨੇ ਦਧੀਚਿ ਦਾ ਅਸਲ ਸਿਰ ਇਸ ਨੂੰ ਦੇ ਦਿੱਤਾ.#ਰਿਗਵੇਦ ਵਿੱਚ ਲਿਖਿਆ ਹੈ ਕਿ ਇੰਦ੍ਰ ਨੇ ਦਧੀਚਿ ਦੀਆਂ ਹੱਡੀਆਂ ਦੇ ਨਾਲ ੮੧੦ ਵ੍ਰਿਤ੍ਰ ਦੈਤਾਂ ਨੂੰ ਕੱਟਿਆ, ਮਹਾਭਾਰਤ ਅਤੇ ਪੁਰਾਣਾਂ ਵਿੱਚ ਲਿਖਿਆ ਹੈ ਕਿ ਦਧੀਚਿ ਨੇ ਯਮ ਕੋਲੋਂ ਵਰ ਲਿਆ ਸੀ ਕਿ ਇਸ ਦੀਆਂ ਹੱਡੀਆਂ ਇੰਦ੍ਰ ਦੀ ਗਦਾ ਕੋਲੋਂ ਵਧੀਕ ਦ੍ਰਿੜ੍ਹ ਹੋਣ ਅਤੇ ਇਨ੍ਹਾਂ ਨਾਲ ਵ੍ਰਿਤ੍ਰਾਂ ਦਾ ਨਾਸ਼ ਹੋਵੇ.
ਦਕ੍ਸ਼੍‍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦਾਨਵ ਪੈਦਾ ਹੋਏ.
sergeant (in cavalry, armoured corps or mule companies); cf. ਹੌਲਦਾਰ
wife of ਦਫ਼ੇਦਾਰ
rank, post or status of ਦਫ਼ੇਦਾਰ