ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਪਕ੍ਵ ਵਟਿਕਾ. ਘੀ ਵਿੱਚ ਤਲੀ- ਹੋਈ ਬੇਸਣ ਦੀ ਬੜੀ. "ਦਧਿ ਸੋਂ ਪਕੌਰੀ ਬਰੇ ਜੀਰਕ ਮਰਚ ਪਾਇ." (ਗੁਪ੍ਰਸੂ) "ਸੂਖਮ ਓਦਨ ਬਰੇ ਪਕੌਰੇ." (ਨਾਪ੍ਰ)
ਸੰਗ੍ਯਾ- ਪੰਛੀਆਂ ਦਾ ਰਾਜਾ ਗਰੁੜ। ੨. ਜਟਾਯੁ.
ਸੰ. पक्षिन् ਵਿ- ਪੰਖਾਂ (ਫੰਘਾਂ) ਵਾਲਾ।੨ ਪਕ੍ਸ਼੍ ( ਤ਼ਰਫ਼ਦਾਰੀ) ਕਰਨ ਵਾਲਾ। ੩. ਸਹਾਇਕ। ੪. ਸੰਗ੍ਯਾ- ਪਁਛੀ. ਪਰਿੰਦ। ੫. ਤੀਰ.
ਸੰ. पक्ष् ਧਾ- ਗ੍ਰਹਣ ਕਰਨਾ, ਇੱਕ ਤਰਫ ਹੋਣਾ, ਕਿਸੇ ਬਾਤ ਵਿੱਚ ਹਿੱਸਾ ਲੈਣਾ। ੨. ਸੰਗ੍ਯਾ- ਤ਼ਰਫ਼. ਓਰ। ੩. ਕਿਸੇ ਪ੍ਰਸੰਗ ਅਥਵਾ ਬਾਤ ਦਾ ਇੱਕ ਪਹਲੂ। ੪. ਸਾਥੀ. ਸਹਾਇਕ। ੫. ਪੰਖ. ਪਰ. ਖੰਭ। ੬. ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਅਤੇ ਚਾਨਣਾ ਪੱਖ। ੭. ਘਰ. ਨਿਵਾਸ ਸ੍ਥਾਨ। ੮. ਸੂਰਜ। ੯. ਮੱਥੇ ਉੱਪਰ ਕੇਸਾਂ ਦੀ ਪੱਟੀ, ਜੋ ਖਾਸ ਕਰਕੇ ਇਸਤ੍ਰੀਆਂ ਸਿੰਗਾਰਦੀਆਂ ਹਨ।੧੦ ਦੋ ਸੰਖ੍ਯਾ ਬੋਧਕ, ਕਿਉਂਕਿ ਮਹੀਨੇ ਦੇ ਦੋ ਪਕ੍ਸ਼੍ ਹੁੰਦੇ ਹਨ। ੧੧. ਕੰਨ੍ਹਾ. ਮੋਢਾ। ੧੨. ਰਾਯ. ਸੰਮਤਿ। ੧੩. ਕੰਧ. ਦੀਵਾਰ। ੧੪. ਰਾਜੇ ਦੀ ਸਵਾਰੀ ਦਾ ਹਾਥੀ। ੧੫. ਸ਼ਰੀਰ ਦਾ ਅੰਗ। ੧੬. ਪੜੋਸ.
to harden, strengthen, firm up; to pave, metal, concrete; to confirm, ensure; to finalise; (for pencil drawing or writing) to ink
cooked and ready to be served or eaten