ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. "ਕੈਸੇ ਹਰਿਗੁਣ ਗਾਵੈ?" (ਵਡ ਅਃ ਮਃ ੩) ਕੇਹੋ ਜੇਹੀ. ਕੇਹੀ। ੨. ਕੈਸੀ ਸ਼ਬਦ "ਜੈਸੀ" ਅਰਥ ਵਿੱਚ ਭੀ ਆਇਆ ਹੈ. "ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ." (ਅਕਾਲ)


ਦੇਖੋ, ਕਹਿਬਤ.


ਦੇਖੋ, ਕਹਰ.


ਸੰਗ੍ਯਾ- ਕਾਂਸ੍ਯ. ਕਾਂਸੀ. "ਉਜਲੁ ਕੈਹਾ ਚਿਲਕਣਾ." (ਸੂਹੀ ਮਃ ੧) "ਕੈਹਾਂ ਕੰਚਨ ਤੁਟੈ ਸਾਰ." (ਵਾਰ ਮਾਝ ਮਃ ੧)


ਸਰਵ- ਕਿਸੇ ਦਾ. ਕਿਸੇ ਦਾ ਭੀ. "ਹਿਆਉ ਨ ਕੈਹੀ ਠਾਹਿ." (ਸ. ਫਰੀਦ) ਕਿਸੇ ਦਾ ਭੀ ਮਨ ਨਾ ਢਾਹ.


ਸਰਵ- ਕਈ ਇੱਕ. "ਦਿਨ ਕੈਕ ਗਏ." (ਪ੍ਰਿਥੁਰਾਜ)