ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਵਹਣ. ਸੰਗ੍ਯਾ- ਸਵਾਰੀ. ਯਾਨ। ੨. ਦੇਖੋ, ਪੋਹਣਾ.


ਕ੍ਰਿ- ਪ੍ਰਵੇਸ਼. ਹੋਣਾ. ਘੁਸਣਾ। ੨. ਅਸਰ ਹੋਣਾ. "ਪੋਹਤ ਨਾਹੀ ਪੰਚ ਬਟਵਾਰੇ." (ਸੂਹੀ ਮਃ ੫) "ਸੁਣਿਐ ਪੋਹਿ ਨ ਸਕੈ ਕਾਲੁ." (ਜਪੁ) "ਦੈਤ ਦੋਉ ਨ ਪੋਹੈ." (ਭੈਰ ਮਃ ੫) ੩. ਦੁੱਖ ਦੇਣਾ. "ਤਿਸ ਨੋ ਪੋਹੇ ਕਵਣੁ ਜਿਸ ਵਲਿ ਨਿਰੰਕਾਰ." (ਵਾਰ ਗੂਜ ੨. ਮਃ ੫)


ਸੰਗ੍ਯਾ- ਡੋਡੀ. ਫੁੱਲ ਦੇ ਉੱਪਰ ਦਾ ਪੜਦਾ. "ਪੋਹਲੀਓਂ ਸਿਰ ਕੱਢਕੈ ਫੁੱਲ ਕੁਸੁੰਭ ਚਲੁੰਭ ਖਿਲਾਰੇ." (ਭਾਗੁ)


ਪੂਰ. ਪਸ਼ੂ। ੨. ਦੇਖੋ, ਪੋਹਣਾ ੨. ਅਤੇ ੩.


ਵ੍ਯਾਪਦਾ. ਅਸਰ ਕਰਦਾ. "ਨਹਿ ਪੋਹੰਤਿ ਸੰਸਾਰ ਦੁਖਨਹ." (ਸਹਸ ਮਃ ੫) ਦੇਖੋ, ਪੋਹਣਾ.


ਸੰ. ਪੌਸ. ਪੁਸ਼੍ਯ ਨਛਤ੍ਰ ਵਾਲੀ ਪੂਰਣਮਾਸੀ ਜਿਸ ਮਹੀਨੇ ਵਿੱਚ ਹੋਵੇ. ਪੋਹ ਮਹੀਨਾ। ੨. ਦੇਖੋ, ਪੋਸ ੫.


ਵਿ- ਪੋਸਕ. ਪੋਸਣ (ਪਾਲਣ) ਵਾਲਾ.