ਮਦਨ (ਕਾਮ) ਦੀ ਲਾਡਲੀ ਇਸਤ੍ਰੀ, ਰਤਿ. "ਤਹਿ ਸਮ ਰੂਪ ਨ ਮੈਨਦੁਲਾਰੀ." (ਚਰਿਤ੍ਰ ੨੬੭)
ਮਦਨ (ਕਾਮ) ਜੇਹੀ ਹੈ ਸ਼ੋਭਾ (ਸੁੰਦਰਤਾ) ਜਿਸ ਦੀ, ਐਸੀ ਕ੍ਰਿਸਨ ਜੀ ਅਤੇ ਰਾਧਾ ਦੀ ਸਹੇਲੀ. "ਮੈਨਪ੍ਰਭਾ ਹਰਿ ਪਾਸ ਹੁਤੀ." (ਕ੍ਰਿਸਨਾਵ)
ਮਦਨ ਭੋਗ. ਮੈਥੁਨ. ਇਸਤ੍ਰੀ ਪੁਰਖ ਦਾ ਸੰਗਮ.
ਮਦਨਵਤੀ. ਰਤਿ ਦਾ ਅਵਤਾਰ ਸੰਬਰ ਦੀ ਰਾਣੀ, ਜਿਸ ਨੇ ਕ੍ਰਿਸਨ ਜੀ ਦੇ ਪੁਤ੍ਰ ਪ੍ਰਦ੍ਯੁਮਨ ਨੂੰ ਪਤਿ ਧਾਰਨ ਕੀਤਾ. "ਮੈਨਵਤੀ ਤਬ ਬੈਨ ਸੁਨਾਏ." (ਕ੍ਰਿਸਨਾਵ)
ਸੰਗ੍ਯਾ- ਸਾਰਿਕਾ. ਗੁਟਾਰ ਜਾਤਿ ਦੀ ਇੱਕ ਚਿੜੀ, ਜੋ ਮਨੁੱਖ ਦੀ ਬੋਲੀ ਦੀ ਨਕਲ ਕਰਨ ਵਿੱਚ ਪ੍ਰਸਿੱਧ ਹੈ। ੨. ਦੇਖੋ, ਮੇਨਾ ੨। ੩. ਰਾਜਾ ਰਸਾਲੂ ਦੀ ਇੱਕ ਰਾਣੀ। ੪. ਦੇਖੋ, ਮੇਨਕਾ ੧.
ਮੇਨਕਾ ਤੋਂ ਹਿਮਾਲਯ ਦਾ ਪੁਤ੍ਰ ਇੱਕ ਪਹਾੜ, ਜੋ ਪਰਾਣਾਂ ਅਨੁਸਾਰ ਕੈਲਾਸ ਦੇ ਉੱਤਰ ਵੱਲ ਹੈ. ਰਾਮਾਯਣ ਵਿੱਚ ਲੇਖ ਹੈ ਕਿ ਇਹ ਇੰਦ੍ਰ ਤੋਂ ਡਰਕੇ ਸਮੁੰਦਰ ਵਿੱਚ ਜਾ ਲੁਕਿਆ ਸੀ.
ਇੰਦ੍ਰ. ਦੇਖੋ, ਮੈਨਾਕ.
ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਇਸ ਨਾਉਂ ਦੇ ਟਾਪੂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਬਿਧੀਚੰਦ ਨੂੰ ਗੁਰਮਤ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ. "ਸਾਗਰ ਟਾਪੂ ਮਹਿ" ਅਭਿਰਾਮੂ। ਪੁਰਮੈਨਾਕ ਤਾਹਿ" ਕੋ ਨਾਮੁ." (ਗੁਪ੍ਰਸੂ) ਅਸੀਂ ਇਸ ਦਾ ਕੁਝ ਪਤਾ ਨਹੀਂ ਕਰ ਸਕੇ.
ਵਿ- ਮੈਨ (ਮੋਮ) ਦਾ ਬਣਿਆ ਹੋਇਆ, ਮੋਮੀ। ੨. ਮਦਨ (ਕਾਮ) ਨਾਲ ਹੈ. ਜਿਸ ਦਾ ਸੰਬੰਧ ੩. ਸੰਗ੍ਯਾ- ਖਤ੍ਰੀਆਂ ਦੀ ਇੱਕ ਜਾਤਿ.
ਪਟਨਾ ਨਿਵਾਸੀ ਫਤੇ ਚੰਦ ਮੈਨੀ (ਗੋਤ੍ਰ ਦਾ) ਖਤ੍ਰੀ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸਿੱਖ ਹੋਇਆ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਲ ਲੀਲ੍ਹਾ ਕਰਦੇ ਫਤੇਚੰਦ ਦੇ ਘਰ ਜਾਇਆ ਕਰਦੇ ਸਨ. ਇਸ ਦੀ ਧਰਮਾਤਮਾ ਇਸਤ੍ਰੀ ਗੁਰੂ ਸਾਹਿਬ ਨੂੰ ਪੂਰੀ, ਦੁੱਧ, ਤਲੇ ਹੋਏ ਚਣੇ ਅਰਪਿਆ ਕਰਦੀ, ਫਤੇਚੰਦ ਦੇ ਘਰ ਜੋ ਸੰਗਤਿ (ਸਿੱਖ ਸਮਾਜ) ਦੇ ਇਕੱਠੇ ਹੋਣ ਦਾ ਅਸਥਾਨ ਸੀ, ਉਹ "ਮੈਨੀਸੰਗਤਿ" ਨਾਮ ਤੋਂ ਪ੍ਰਸਿੱਧ ਹੋਇਆ. ਹੁਣ ਭੀ ਇਸ ਥਾਂ ਚਣੇ ਅਤੇ ਪੂਰੀ ਪ੍ਰਸਾਦ ਵਰਤਿਆ ਕਰਦਾ ਹੈ. ਇਹ ਥਾਂ ਹਰਿਮੰਦਿਰ (ਜਨਮ ਅਸਥਾਨ) ਤੋਂ ਬਹੁਤ ਦੂਰ ਨਹੀਂ ਹੈ. ਗੁਰੂ ਸਾਹਿਬ ਦੇ ਜੋੜੇ ਅਤੇ ਉਸੇ ਸਮੇਂ ਦਾ ਕਰੌਂਦੇ ਦਾ ਬੂਟਾ ਇੱਥੇ ਦੇਖੀਦਾ ਹੈ. ਇਸ ਗੁਰਦ੍ਵਾਰੇ ਦਾ ਨਾਮ ਛੋਟੀ ਸੰਗਤਿ ਭੀ ਹੈ. ਪੁਜਾਰੀ ਨਿਰਮਲ ਸਿੰਘ ਹਨ.
nan