ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਿਸ ਪਾਸ. "ਦੂਸਰ ਕੈਪਹਿ ਜਾਵਉ?" (ਆਸਾ ਮਃ ੫) ੨. ਕਿਸ ਪਾਸੋਂ. ਕਿਸ ਤੋਂ. "ਕੈਪਹਿ ਦੀਖਿਆ ਲੇਵਾ?" (ਸੂਹੀ ਮਃ ੧)


ਅ਼ [کیَف] ਸੰਗ੍ਯਾ- ਤੇਜ਼ ਸ਼ਰਾਬ. ਮਦਿਰਾ. "ਕੈਫ ਕੰਚਨੀ ਮੇ ਧਨ ਖੋਵੈਂ." (ਗੁਪ੍ਰਸੂ) ੨. ਨਸ਼ਾ. ਅਮਲ. "ਪੋਸਤ ਭਾਂਗ ਅਫੀਮ ਮਁਗਾਯ ਪਿਯੋ ਸਭ ਸ਼ੋਕ ਵਿਦਾ ਕਰਡਾਰ੍ਯੋ। ਮੱਤ ਹ੍ਵੈ ਚਾਰੋਈ ਕੈਫਨ ਸੋਂ ਸੁਤ ਇੰਦ੍ਰ ਕੇ ਸਿਉਂ ਇਮ ਬੈਨ ਉਚਾਰ੍ਯੋ." (ਕ੍ਰਿਸਨਾਵ) ੩. ਕ੍ਰਿ. ਵਿ- ਕ੍ਯੋਂਕਰ. ਕੈਸੇ.


ਵਿ- ਸ਼ਰਾਬੀ. ਮਦਮੱਤ. "ਰਾਜ ਕੈਫਿਯੇ ਕਮਾਵੈਂ." (ਚਰਿਤ੍ਰ ੨੪੫) "ਇੱਕ ਪਠਾਣ ਕੈਫੀ ਨੇ ਮੈਨੂ ਧੱਕਾ ਦੇਕੇ ਸੁੱਟ ਘੱਤਿਆ." (ਜਸਭਾਮ)


ਅ਼. [کیفَیت] ਕੇਫ਼ਿਯਤ. ਸੰਗ੍ਯਾ- ਹਾਲ. ਵ੍ਰਿੱਤਾਂਤ. ਸਮਾਚਾਰ.


ਸੰਗ੍ਯਾ- ਤੀਰ. "ਤੁੱਪਕ ਤੜਾਕ। ਕੈਬਰ ਕੜਾਕ." (ਵਿਚਿਤ੍ਰ)