ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੌਰਵ. ਕੁਰੁਵੰਸ਼ੀ. "ਕੈਰੋ ਕੁਰੁਖੇਤ੍ਰ ਮਾਰੇ ਪ੍ਰਚੰਡ." (ਗ੍ਯਾਨ)


ਦੇਖੋ, ਕੇਲ ੪.। ੨. ਦੇਖੋ, ਕਾਯਲ। ੩. ਕੂਮਲ. ਸ਼ਗੂਫਾ. ਲਗਰ.


ਸੰ. ਕਿਯਾਹ. ਸੰਗ੍ਯਾ- ਲਾਲ ਰੰਗ ਦੀ ਝਲਕ ਨਾਲ ਭੂਰਾ ਘੋੜਾ.


ਸੰ. ਸੰਗ੍ਯਾ- ਕੇ (ਪਾਣੀ ਵਿੱਚ) ਬਲੌਰ ਦੀ ਤਰਾਂ ਲਸਕਣ ਵਾਲਾ, ਤਿੱਬਤ ਦੇ ਪੱਛਮ ਅਤੇ ਮਾਨਸਰੋਵਰ ਦੇ ਉੱਤਰ ਇੱਕ ਸੁੰਦਰ ਪਹਾੜ, ਜਿਸ ਨੂੰ ਚੀਨੀ "ਕਿਯੁਨਲਨ" ਆਖਦੇ ਹਨ. ਪੁਰਾਣਾਂ ਅਨੁਸਾਰ ਇਹ ਸ਼ਿਵ ਅਤੇ ਕੁਬੇਰ ਦੇ ਰਹਿਣ ਦਾ ਪਰਬਤ ਹੈ. ਤਿਬੱਤ, ਚੀਨ ਅਤੇ ਹਿੰਦੁਸਤਾਨ ਤੋਂ ਆਕੇ ਹਜ਼ਾਰਾਂ ਯਾਤ੍ਰੂ ਇਸ ਦੀ ਪਰਦੱਖਣਾ ਕਰਦੇ ਹਨ। ੨. ਇੱਕ ਰਾਣਾ. ਦੇਖੋ, ਧੁਨੀ (ਗ).


ਰਿਆਸਤ ਟੇਹਰੀ ਅੰਦਰ ਇੱਕ ਦੂਨ (ਪਹਾੜ ਦੀ ਘਾਟੀ) ਦਾ ਪੁਰਾਣਾ ਨਾਉਂ, ਜਿਸ ਦੇ ਇੱਕ ਪਾਸੇ ਗੰਗਾ ਅਤੇ ਦੂਜੇ ਪਾਸੇ ਜਮਨਾ ਨਦੀ ਵਹਿੰਦੀ ਹੈ. "ਗੰਗ ਜਮੁਨ ਭੀਤਰ ਬਸੈ ਕੈਲਾਖਰ ਕੀ ਦੂਨ." (ਚਰਿਤ੍ਰ ੨੫)


ਸੰ. ਕਪਿਲਾ. ਕਾਲੇ ਥਣਾਂ ਵਾਲੀ ਗਊ. ਸਿਮ੍ਰਿਤੀਆਂ ਵਿੱਚ ਉੱਤਮ ਕਪਿਲਾ ਉਹ ਲਿਖੀ ਹੈ, ਜਿਸ ਦੇ ਰੋਮ ਭੂਰੇ ਅਤੇ ਥਣ ਕਾਲੇ ਹੋਣ.#"ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ, ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ."#(ਸਵਾ ਮਃ ੩)#ਬ੍ਰਹਮਗ੍ਯਾਨੀ ਅਤੇ ਗਊ ਦਾ ਵਧ, ਕੰਨ੍ਯਾ ਅਤੇ ਬਦਮਾਸ਼ ਦਾ ਧਾਨ (ਲੈਣਾ ਅਤੇ ਖਾਣਾ), ਇਹ ਪਾਪ ਪੈਂਦੇ ਹਨ ਉਸ ਉੱਤੇ, ਜਿਸ ਨੂੰ ਕਰਤਾਰ ਦਾ ਨਾਉਂ ਵਿਸਰਦਾ ਹੈ. ਭਾਵ- ਨਾਮ ਦਾ ਭੁਲਾਉਣਾ ਮਹਾ ਪਾਪ ਹੈ.


ਜ਼ਿਲਾ ਤਸੀਲ ਲੁਦਿਆਣਾ, ਥਾਣਾ ਰਾਇਕੋਟ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਕੇਵਲ ਮੰਜੀ ਸਾਹਿਬ ਹੈ. ਹੋਰ ਇਮਾਰਤ ਨਹੀਂ. ਰੇਲਵੇ ਸਟੇਸ਼ਨ "ਮੁੱਲਾਂਪੁਰ" ਤੋਂ ਅਗਨਿ ਕੋਣ ੧੦. ਮੀਲ ਦੇ ਕਰੀਬ ਹੈ.