ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

shrill sound as of a horn of motor vehicle
repeated shrill sound; informal. whimper, whine
squash gourd, Cucurbita lobata; boll, especially cotton boll
same as ਰੋਟੀ , Indian loaf; cut or hold (in garments) usually made by insects or worms
ਜਿਲਾ ਅੰਬਾਲਾ, ਤਸੀਲ ਥਾਣਾ ਨਾਰਾਇਨਗੜ੍ਹ ਦਾ ਇੱਕ ਟੋਟਾ ਪਿੰਡ ਹੈ. ਇਸ ਤੋਂ ਇੱਕ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਟੋਕਾਸਾਹਿਬ ਹੈ, ਜੋ ਇਲਾਕੇ ਨਾਹਣ ਅੰਦਰ ਹੈ. ਦਸ਼ਮੇਸ਼ ਇੱਥੇ ਭੰਗਾਣੀ ਦੇ ਜੰਗ ਪਿੱਛੋਂ ੧੨. ਦਿਨ ਵਿਰਾਜੇ ਹਨ. ਇਸ ਥਾਂ ਲਾਹੇ ਪਿੰਡ ਦੇ ਰੰਘੜਾਂ ਨੇ ਗੁਰੂ ਸਾਹਿਬ ਦੇ ਲਸ਼ਕਰ ਦੇ ਊਠ ਚੁਰਾ ਲਏ ਸਨ, ਜਿਸ ਪੁਰ ਉਨ੍ਹਾਂ ਨੂੰ ਯੋਗ ਦੰਡ ਦਿੱਤਾ ਗਿਆ, ਅਰ ਲਾਹੇ ਪਿੰਡ ਦਾ ਨਾਉਂ ਟੋਟਾ ਰੱਖਿਆ.#ਟੋਕਾਸਾਹਿਬ ਨਾਲ ੧੦੦ ਵਿੱਘੇ ਜ਼ਮੀਨ ਰਿਆਸਤ ਨਾਹੁਣ ਵੱਲੋਂ ਹੈ ਅਤੇ ਡੇਢ ਸੋ ਵਿੱਘੇ ਮੀਰਪੁਰ ਵਿੱਚ ਆਹਲੂਵਾਲੀਏ ਜਾਗੀਰਦਾਰਾਂ ਵੱਲੋਂ ਹੈ. ਰਿਆਸਤ ਪਟਿਆਲੇ ੮੫ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਬਰਾੜੇ ਤੋਂ ਤੀਹ ਮੀਲ ਉੱਤਰ ਹੈ ਅਤੇ ਨਾਹਣ ਤੋਂ ੮. ਕੋਹ ਹੈ. ਪੁਜਾਰੀ ਅਕਾਲੀ ਸਿੰਘ ਹੈ. ਜੇਠ ਸੁਦੀ ੧੦. ਨੂੰ ਮੇਲਾ ਲਗਦਾ ਹੈ.
ਸੰਗ੍ਯਾ- ਟੋਆ. ਛੱਪੜ. "ਇਹ ਟੋਘਨੈ ਨ ਛੂਟਸਹਿ ਫਿਰਿਕਰਿ ਸਮੁੰਦੁ ਸਮ੍ਹਾਲਿ." (ਸ. ਕਬੀਰ) ਤੂੰ ਇਨ੍ਹਾਂ ਛੱਪੜਾਂ (ਪਾਖੰਡਕਰਮਾਂ) ਵਿੱਚ ਜਾਲ ਤੋਂ ਛੁਟਕਾਰਾ ਨਹੀਂ ਪਾਵੇਂਗਾ. ਇਨ੍ਹਾਂ ਤੋਂ (ਮੂੰਹ ਮੋੜਕੇ) ਸਮੁੰਦਰ (ਕਰਤਾਰ) ਨੂੰ ਚੇਤੇ ਕਰ.
ਦੇਖੋ, ਤ੍ਰੁਟਿ। ੨. ਕਮੀ. ਘਾਟਾ। ੩. ਟੁਕੜਾ. ਖੰਡ. ਭਾਗ। ੪. ਫੀਮ ਆਦਿਕ ਨਸ਼ੇ ਦੀ ਤੋੜ. ਅਮਲ ਦਾ ਲਹਾਉ। ੫. ਦੇਖੋ, ਟੋਕਾਸਾਹਿਬ.
ਦੇਖੋ, ਟੁਟੀ ੨.
ਭਗਤੀਦਾਸ ਦਾ ਪੁਤ੍ਰ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਗ਼ਰੀਬ ਖਤ੍ਰੀ, ਜਿਸ ਦਾ ਜਨਮ ਸਨ ੧੫੨੩ ਵਿੱਚ ਹੋਇਆ. ਇਹ ਆਪਣੀ ਲਿਆਕ਼ਤ ਨਾਲ ਵਧਦਾ ਵਧਦਾ ਅਕਬਰ ਬਾਦਸ਼ਾਹ ਦਾ ਦੀਵਾਨ ਬਣ ਗਿਆਨ. ਇਸ ਦੇ ਬਣਾਏ ਹੋਏ ਮਾਲ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ। ਸਭ ਤੋਂ ਪਹਿਲਾਂ ਟੋਡਰਮੱਲ ਨੇ ਹੀ ਹਿੰਦੀ ਤੋਂ ਫ਼ਾਰਸੀ ਵਿੱਚ ਦਫ਼ਤਰ ਕੀਤਾ. ਟੋਡਰਮੱਲ ਬਹਾਦੁਰ ਜਰਨੈਲ ਭੀ ਸੀ. ਇਸ ਨੇ ਬੰਗਾਲ ਦੀ ਮੁਹਿੰਮ ਵਿੱਚ ਵਡੀ ਵੀਰਤਾ ਵਿਖਾਈ. ਅਕਬਰ ਦੇ ਸਨ ਜਲੂਸੀ ੩੪ ਵਿੱਚ ਲਹੌਰ ਦਾ ਹਾਕਿਮ ਬਣਿਆ. ਇਮ ਦਾ ਨਿਵਾਸ ਬਾਜ਼ਾਰ ਹਕੀਮਾਂ (ਦਰਵਾਜ਼ਾ ਭਾਟੀ) ਵਿੱਚ ਸੀ.#ਟੋਡਰਮੱਲ ਦੀ ਅਕਬਰ ਦੇ ਨੌ ਰਤਾਂ ਵਿੱਚ ਗਿਣਤੀ ਹੈ. ਕਈ ਲੇਖਕਾਂ ਨੇ ਇਸ ਨੂੰ ਕਾਮਸ੍‍ਥ (ਕਾਇਥ) ਅਤੇ ਬਾਣੀਆ ਭੀ ਲਿਖਿਆ ਹੈ. ਇਸ ਦਾ ਸਨ ੧੫੮੯ ਵਿੱਚ ਲਹੌਰ ਦੇਹਾਂਤ ਹੋਇਆ.#ਟੋਡਰਮੱਲ ਫਾਰਸੀ ਤੋਂ ਛੁੱਟ ਹਿੰਦੀ ਦਾ ਭੀ ਉੱਤਮ ਕਵੀ ਸੀ. ਦੇਖੋ, ਉਸ ਦੀ ਰਚਨਾ-#ਗੁਣ ਬਿਨ ਜ੍ਯੋਂ ਕਮਾਨ ਗੁਰੁ ਬਿਨ ਜੈਸੇ ਗ੍ਯਾਨ#ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ,#ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ ਜੈਸੇ#ਵੇਸ਼੍ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ,#ਤਾਰ ਬਿਨ ਯੰਤ੍ਰ ਜੈਸੇ ਸ੍ਯਾਨੇ ਬਿਨ ਮੰਤ੍ਰ ਜੈਸੇ#ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ,#"ਟੋਡਰ" ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ#ਧਰਮ ਵਿਹੀਨ ਧਨ ਪਕ੍ਸ਼ੀ ਬਿਨ ਪਰ ਹੈ.#੨. ਸਰਹਿੰਦ ਦਾ ਵਸਨੀਕ ਇੱਕ ਸ਼ਾਹੂਕਾਰ, ਜਿਸ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਯ ਦਿੱਤਾ. ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਇਸ ਨੇ ਕੀਤਾ ਸੀ.