ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. इन्दिरा. ਸੰਗ੍ਯਾ- ਸ਼ੋਭਾ। ੨. ਲਕ੍ਸ਼੍‍ਮੀ. ਕਮਲਾ. ਰਮਾ. "ਇੰਦਿਰਾ ਕੇ ਮੰਦਿਰ ਪੈ ਸੁੰਦਰ ਸਧਾਰ ਮਾਨੋ ਹੀਰਨ ਕੀ ਪੰਕਤੀ ਖਚੀ ਹੈ ਦੁਤਿ ਰਾਸਿ ਤੇ." (ਗੁਪ੍ਰਸੂ)


ਅ਼. [اندراج] ਦਰਜ ਕਰਨ ਦੀ ਕ੍ਰਿਯਾ। ੨. ਵਹੀ (ਰਜਿਸਟਰ) ਆਦਿਕ ਤੇ ਲਿਖ ਲੈਣ ਦਾ ਭਾਵ.


ਕਮਲ. ਲਕ੍ਸ਼੍‍ਮੀ ਦੇ ਰਹਿਣ ਦਾ ਘਰ. ਪੁਰਾਣਾਂ ਵਿੱਚ ਲਿਖਿਆ ਹੈ ਕਿ ਲੱਛਮੀ ਕਮਲ ਵਿੱਚ ਨਿਵਾਸ ਕਰਦੀ ਹੈ. ਦੇਖੋ, ਇੰਦਿਰਾ ੨.


ਦੇਖੋ, ਇੰਦੀਵਰ.


ਅ਼. [عِندیِہ] ਖ਼ਿਆਲ. ਮਨ ਦਾ ਭਾਵ.


ਸੰ. इन्दीवर. ਸੰਗ੍ਯਾ- ਨੀਲਾ ਕਮਲ. ੨. ਕਮਲ. "ਲੋਚਨ ਇੰਦੀਵਰੰ ਸੇ." (ਗੁਪ੍ਰਸੂ)


ਸੰਗ੍ਯਾ- ਇੰਦ੍ਰ. ਦੇਵਰਾਜ. "ਮੈਲਾ ਬ੍ਰਹਮਾ ਮੈਲਾ ਇੰਦੁ." (ਭੈਰ ਕਬੀਰ) ੨. ਮੇਘ. ਬੱਦਲ. "ਇੰਦੁ ਵਰਸੈ ਧਰਤਿ ਸੁਹਾਵੀ." (ਮਲਾ ਅਃ ਮਃ ੧) ੩. ਸੰ. इन्दु. ਚੰਦ੍ਰਮਾ। ੪. ਕਪੂਰ। ੫. ਇੱਕ ਦੀ ਗਿਣਤੀ, ਕਿਉਂਕਿ ਕਵੀਆਂ ਨੇ ਚੰਦ੍ਰਮਾ ਇੱਕ ਮੰਨਿਆ ਹੈ.


ਸੰ. ਸੰਗ੍ਯਾ- ਇੰਦੁ (ਚੰਦ੍ਰਮਾ) ਦਾ ਪੁਤ੍ਰ, ਬੁਧ.


ਵਿ- ਚੰਦ੍ਰਮਾ ਜੇਹੇ ਮੁਖ ਵਾਲੀ. ਚੰਦ੍ਰਮੁਖੀ.


ਦੇਖੋ, ਇੰਦ੍ਰ ਵਧੂ.


ਸੰਗ੍ਯਾ- ਚੰਦ੍ਰਕਾਂਤਾ ਮਣਿ, ਜੋ ਵਡੇ ਪ੍ਰਕਾਸ਼ ਵਾਲੀ ਅਤੇ ਚੰਦ੍ਰਮਾ ਦੀ ਰੌਸ਼ਨੀ ਵਿੱਚ ਰੱਖਣ ਤੋਂ ਅਮ੍ਰਿਤ ਸ੍ਰਵਦੀ ਮੰਨੀ ਗਈ ਹੈ। ੨. ਦੇਖੋ, ਰੇਖ਼ਤਾ ਦਾ ਰੂਪ ੨.