ਰਾਜਪੂਤ ਜਾਤਿ. ਭਦ੍ਰਵਾਹ ਰਿਆਸਤ ਜੋ ਹੁਣ ਕਸ਼ਮੀਰ ਵਿੱਚ ਹੈ, ਇਸੇ ਜਾਤਿ ਦੇ ਰਾਜਪੂਤਾਂ ਦੀ ਸੀ.
ਸੰਗ੍ਯਾ- ਕੇਕਯ ਦੇ ਰਾਜਾ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀਆਂ ਅੱਠਾਂ ਰਾਣੀਆਂ ਵਿੱਚੋਂ ਇੱਕ ਰਾਣੀ, ਜਿਸ ਦੀ ਮੂਰਤਿ ਜਗੰਨਾਥ ਦੇ ਮੰਦਿਰ ਵਿੱਚ ਹੈ. ਇਸ ਦੇ ਉਦਰ ਤੋਂ ਸੰਗ੍ਰਾਮਜਿਤ, ਵ੍ਰਿਹਤਸੇਨ. ਸ਼ੂਰ, ਪ੍ਰਹਰਣ, ਅਰਿਜਿਤ, ਜਯ, ਸੁਭਦ੍ਰ, ਰਾਮ, ਆਯੁ ਅਤੇ ਸਤ੍ਯ ਕ੍ਰਿਸਨ ਜੀ ਦੇ ਪੁਤ੍ਰ ਹੋਏ। ਕਈ ਅਞਾਣ ਲੇਖਕਾਂ ਨੇ ਜਗੰਨਾਥ ਵਿੱਚ ਸੁਭਦ੍ਰਾ ਕ੍ਰਿਸਨ ਜੀ ਦੀ ਭੈਣ ਲਿਖੀ ਹੈ, ਕਿਉਂਕਿ ਭਦ੍ਰਾ ਨਾਮ ਸੁਭਾ ਦਾ ਭੀ ਹੈ। ੨. ਆਕਾਸ਼ਗੰਗਾ. ਮੰਦਾਕਿਨੀ। ੩. ਦੂਜ ਸਪਤਮੀ ਅਤੇ ਦ੍ਵਾਦਸ਼ੀ ਤਿਥੀ¹ ੪. ਗਊ। ੫. ਦੁਰਗਾ। ੬. ਪ੍ਰਿਥਿਵੀ। ੭. ਜ੍ਯੋਤਿਸ ਅਨੁਸਾਰ ਸੱਤਵਾਂ ਕਰਣ. "ਥਿਤਿ ਵਾਰ ਭਦ੍ਰਾ ਭਰਮ." (ਭਾਗੁ) ੮. ਕਾਮਰੂਪ ਦੀ ਇੱਕ ਨਦੀ। ੯. ਹਰੀ ਦੁੱਬ (ਦੂਰ੍ਵਾ)
ਸੰਗ੍ਯਾ- ਲੋਕਾਂ ਦੀ ਭਦ੍ਰ (ਕਲ੍ਯਾਣ) ਵਾਸਤੇ ਜਿਸ ਆਸਣ ਪੁਰ ਬੈਠਿਆ ਜਾਵੇ, ਰਾਜਸਿੰਘਾਸਨ. ਵ੍ਹ੍ਹਿਹਤਸੰਹਿਤਾ ਵਿੱਚ ਲਿਖਿਆ ਹੈ ਕਿ ਬੈਲ ਦਾ ਚੰਮ ਵਿਛਾਕੇ ਉਸ ਤੇ ਦੁੱਧ ਵਾਲੇ ਬਿਰਛ ਦੀ ਲੱਕੜ ਦਾ ਪਟੜਾ ਸੋਨੇ ਚਾਂਦੀ ਨਾਲ ਜੜਿਆ ਹੋਇਆ ਰੱਖਣ ਤੋਂ ਭਦ੍ਰਾਸਨ ਬਣਦਾ ਹੈ। ੨. ਯੋਗੀਆਂ ਦਾ ਕਲਪਿਆ ਹੋਇਆ ਇੱਕ ਪ੍ਰਕਾਰ ਦਾ ਆਸਨ. ਗਿੱਟਿਆਂ ਨੂੰ ਸਿਉਣ ਦੇ ਹੇਠ ਰੱਖਕੇ ਬੈਠਣ ਤੋਂ ਭਦ੍ਰਾਸਨ ਹੁੰਦਾ ਹੈ। ੩. ਭਦ੍ਰਾਸਨ ਲਾਕੇ ਬੈਠਣ ਦੀ ਮੁਦ੍ਰਾ.
ਦੇਖੋ, ਭਣ। ੨. ਭਣੋਈਆ (ਭਮਕ) ਦੇ ਥਾਂ ਭੀ ਭਨ ਸ਼ਬਦ ਆਇਆ ਹੈ. "ਜਿਸਨੁ ਧਨੰਜੈ ਕ੍ਰਿਸਨਭਨ." (ਸਨਾਮਾ) ਕ੍ਰਿਸਨ ਜੀ ਦਾ ਬਹਿਨੋਈ ਅਰਜੁਨ.
ਸੰਗ੍ਯਾ- ਆਹਟ. ਖੜਕਾ। ੨. ਕੰਨਸੋ. ਸੁਧ. "ਤਨਕ ਭਨਕ ਜਬ ਤਿਨ ਸੁਨਪਾਈ." (ਵਿਚਿਤ੍ਰ)
sorrow; hypochondria, depression
to have misgivings
to delude, deceive, inveigle, entice, attract; to mislead