ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਕੋਈ. "ਕੋਊ ਸੁਘਰ ਨ ਕੋਊ ਮੂਰਾ." (ਬਾਵਨ)


ਸੰਗ੍ਯਾ- ਧਨੁਖ. ਦੇਖੋ, ਕੋਦੰਡ "ਹਠ ਹੱਸੈਂ ਕੱਸੈਂ ਕੋਅੰਡੰ." (ਰਾਮਾਵ)


ਸੰ. कोदण्डयः ਤੀਰ, ਜੋ ਕੋਦੰਡ ਵਿੱਚੋਂ ਨਿਕਲਦਾ ਹੈ. (ਸਨਾਮਾ)


ਕੋਦੰਡ ਤੋਂ ਉਪਜਿਆ ਤੀਰ, ਉਸ ਦੇ ਦੇਣ (ਬਰਸਾਉਣ) ਵਾਲੀ, ਸੈਨਾ. (ਸਨਾਮਾ)


ਕੋਦੰਡ (ਧਨੁਖ) ਵਾਲੀ, ਸੈਨਾ. (ਸਨਾਮਾ)


ਸੰਗ੍ਯਾ- ਅੱਖ ਦਾ ਕਿਨਾਰਾ. ਨੇਤ੍ਰ ਦਾ ਕੋਣਾ। ੨. ਇੱਖ ਆਦਿਕ ਦੀ ਅੱਖ, ਜਿਸ ਵਿੱਚੋਂ ਅੰਕੁਰ ਉਗਦਾ ਹੈ.


ਸਰਵ- ਕੋਈ. "ਕੋਇ ਨ ਕਿਸਹੀ ਜੇਹਾ." (ਮਾਰੂ ਸੋਲਹੇ ਮਃ ੩)