ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੰਬਈ ਹਾਤੇ ਵਿੱਚ ਪੱਛਮੀ ਘਾਟਾਂ ਨਾਲ ਲਗਦਾ ਸਮੁੰਦਰੀ ਇਲਾਕਾ 'ਕਾਨਕਨ', ਜਿਸ ਨੂੰ "ਕੋਕਨ" ਭੀ ਆਖਦੇ ਹਨ. ਕੋਕਨਬੰਦਰ ਦੇ ਵਸਨੀਕ ਕੋਕਬੰਦ੍ਰੀ. "ਭਜੇ ਹਾਬਸੀ ਹਾਲਬੀ ਕੋਕਬੰਦ੍ਰੀ." (ਕਲਕੀ)


ਦੇਖੋ, ਕੁਕਰਮ. "ਕਹਾਂ ਕਰਮ ਕੋਕਰਮ ਹੈ?" (ਅਕਾਲ)


ਦੇਖੋ, ਕੋਕਿਲ.


ਸੰਗ੍ਯਾ- ਸੁੱਕੇ ਹੋਏ ਫਲ ਦੀ ਭੁਕੜੀ. "ਹੁਤੀ ਕੋਕੜਾਂ ਪੀਲੂ ਕੇਰੀ." (ਗੁਪ੍ਰਸੂ)


ਸੰਗ੍ਯਾ- ਲੋਹੇ ਦੀ ਮੇਖ਼. ਪਰੇਗ। ੨. ਤੁ. [کوکہ] ਦਾਈ ਦਾ ਪੁੱਤ. ਆਇਆ ਦਾ ਬੇਟਾ. "ਪਾਤਸ਼ਾਹ ਦਾ ਕੋਕਾ ਰਹਿੰਦਾ ਸੀ." (ਜਸਭਾਮ)