ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਉਣ.


ਸੰਗ੍ਯਾ- ਪੌਣ ਦਾ ਪੁਤ੍ਰ ਭੀਮ, ਨੀਰਧਿ (ਸਮੁੰਦਰ) ਦਾ ਬੇਟਾ ਚੰਦ. ਭਾਵ- ਭੀਮਚੰਦ. (ਗੁਵਿ ੧੦) ਭਾਈ ਸੁੱਖਾ ਸਿੰਘ ਨੇ ਬੁਝਾਰਤ ਦੇ ਢੰਗ ਭੀਮਚੰਦ ਦਾ ਇਹ ਨਾਮ ਲਿਖਿਆ ਹੈ.


ਸੰ. पौनर्भव. ਪੁਨਰਭੂ ਦੀ ਸੰਤਾਨ. ਪਤੀ ਦੀ ਛੱਡੀ ਹੋਈ ਅਥਵਾ ਵਿਧਵਾ ਜੋ ਦੂਜੇ ਪਤੀ ਤੋਂ ਔਲਾਦ ਪੈਦਾ ਕਰਦੀ ਹੈ. ਉਹ ਪੌਨਰ ਭਵ ਕਹਾਉਂਦੀ ਹੈ.¹ ਦੇਖੋ, ਪੁਨਰਭੂ ੩. ਅਤੇ ੪.


ਚੌਪੜ ਦੇ ਤਿੰਨ ਡਾਲਣੇ ਸਿੱਟਣ ਤੋਂ ਜੇ ਦੋ ਡਾਲਣੇ ਛੀ ਛੀ ਦੇ ਚਿੰਨ੍ਹ ਵਾਲੇ ਅਤੇ ਤੀਜਾ ਇੱਕ ਚਿੰਨ੍ਹ ਵਾਲਾ ਪਵੇ, ਤਦ ਪੱਕੇ ਪੌਬਾਰਾਂ, ਜੇ ਇੱਕ ਡਾਲਣੇ ਦੇ ਛੀ, ਦੂਜੇ ਦੇ ਪੰਜ ਅਤੇ ਤੀਜੇ ਦਾ ਇੱਕ ਚਿੰਨ੍ਹ ਆਵੇ, ਤਦ ਕੱਚੇ ਪੌਬਾਰਾਂ ਹੁੰਦੇ ਹਨ. ਪੌਬਾਰਾਂ ਪੈਣੇ ਬਾਜੀ ਦੀ ਜਿੱਤ ਹੈ.:-#(fig.)#"ਚਲੇ ਤੇ ਜੀਤ ਜਗ ਬਾਜੀ, ਪੜੇ ਹੈਂ ਪੱਕੇ ਪੌਬਾਰਾਂ." (ਸਲੋਹ)


ਸੰਗ੍ਯਾ- ਪੁਰ (ਨਗਰ) ਦਾ ਦ੍ਵਾਰ (ਦਰਵਾਜ਼ਾ). ੨. ਵਿ- ਪੁਰ ਨਾਲ ਸੰਬੰਧ ਰੱਖਣ ਵਾਲਾ. ਨਾਗਰ. ਸ਼ਹਰੀ। ੩. ਸੁੰਮ. ਦੇਖੋ, ਪੌੜ. "ਅਵਨੀ ਬਜਤ ਪਰਤ ਜਬ ਪੌਰ." (ਗੁਪ੍ਰਸੂ)


ਸੰ. ਸ਼ਹਰ ਦੇ ਪਾਸ ਦਾ ਬਾਗ. ਦੇਖੋ, ਅੰ. Park.


ਸੰ. ਪੌਰੁਸ. ਸੰਗ੍ਯਾ- ਪੁਰੁਸਤ੍ਵ. ਮਰਦਊ. ਮਰਦਾਨਗੀ। ੨. ਬਹਾਦੁਰੀ। ੩. ਉੱਦਮ।


ਵਿ- ਪੁਰਾਣ ਦਾ. ਪੁਰਾਣ ਸੰਬੰਧੀ.


ਵਿ- ਪੁਰਾਣਪਾਠੀ। ੨. ਪੁਰਾਣ ਦਾ. ਦੇਖੋ, ਪਊਰਾਣਿਕ.


ਸੰਗ੍ਯਾ- ਪੁਰ ਦੇ ਦਰਵਾਜ਼ੇ ਦਾ ਰਖਵਾਲਾ. ਡਿਹੁਡੀ ਬਰਦਾਰ। ੨. ਦੇਖੋ, ਪੌੜੀ.


ਦੇਖੋ, ਪਉਲਾ.