ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਕੋਇਲ. ਪਿਕ. "ਕੋਕਿਲ ਹੋਵਾਂ ਅੰਬਿ ਬਸਾਂ." (ਗਉ ਮਃ ੧) ੨. ਰਾਜਾ ਰਸਾਲੂ ਦੀ ਰਾਣੀ ਦਾ ਨਾਉਂ ਭੀ ਕੋਕਿਲਾ ਸੀ। ੩. ਇੱਕ ਥਾਂ ਪਹਾੜੀ ਕਾਂਉਂ (ਕਾਕੋਲ) ਵਾਸਤੇ ਕੋਕਿਲ ਸ਼ਬਦ ਵਰਤਿਆ ਹੈ. "ਕੋਕਿਲ ਕਾਕ ਜਹਾਂ ਕਿਲਕਾਰਹਿਂ." (ਚਰਿਤ੍ਰ ੪੦੫) ੪. ਪਹਾੜ ਵਿੱਚ ਹਰੀਅਲ ਪੰਖੀ ਨੂੰ ਭੀ ਕੋਕਿਲ ਆਖਦੇ ਹਨ.


ਸੰ. ਕੁਕ੍ਸ਼ਿ. ਸੰਗ੍ਯਾ- ਕੁੱਖ. ਦੇਖੋ, ਕੁਕ੍ਸ਼ਿ.