ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. धृष. ਧਾ- ਦਿਲੇਰ ਹੋਣਾ, ਧਮਕਾਉਣਾ, ਪ੍ਰਬਲ ਹੋਣਾ, ਕ੍ਰੋਧ ਕਰਨਾ, ਤਾਕਤ ਨੂੰ ਰੋਕਣਾ.
ਸੰ. धृष्ट. ਵਿ- ਚਤੁਰ. ਹੋਸ਼ਿਆਰ। ੨. ਨਿਰਲੱਜ. ਬੇਸ਼ਰਮ। ੩. ਸੰਗ੍ਯਾ- ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. "ਧਰੈ ਲਾਜ ਉਰ ਮੇ ਨ ਕਛੁ ਕਰੈ ਦੋਸ ਨਿਰਸ਼ੰਕ। ਟਰੈ ਨ ਟਾਰੋ ਕੈਸ ਹੂੰ ਕਹ੍ਯੋ ਧ੍ਰਿਸ੍ਟ ਸਕਲੰਕ ॥" (ਜਗਦਵਿਨੋਦ) ਦੇਖੋ, ਧ੍ਰਿਸ੍.
ਸੰ. धृष्टदयुम्न. ਇਹ ਪਾਂਚਾਲ ਦੇ ਰਾਜਾ ਦ੍ਰੁਪਦ ਦਾ ਪੁਤ੍ਰ, ਦ੍ਰੋਪਦੀ ਦਾ ਭਾਈ ਸੀ. ਇਸ ਨੇ ਪੁਤ੍ਰ ਦੇ ਸ਼ੋਕ ਨਾਲ ਵ੍ਯਾਕੁਲ ਹੋਏ ਦ੍ਰੋਣਾਚਾਰਯ ਦਾ ਸਿਰ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਵੱਢਿਆ ਸੀ. ਯੁੱਧ ਦੇ ਪਿਛਲੇ ਦਿਨ ਦ੍ਰੋਣ ਦੇ ਪੁਤ੍ਰ ਅਸ਼੍ਵੱਥਾਮਾ ਨੇ ਪਾਂਡਵਾਂ ਦੇ ਕੈਂਪ ਵਿੱਚ ਲੁਕਕੇ ਪ੍ਰਵੇਸ਼ ਕੀਤਾ ਅਰ ਧ੍ਰਿਸ੍ਟਦ੍ਯੁਮਨ ਨੂੰ ਮਾਰਿਆ. "ਹਣ੍ਯੋ ਧ੍ਰਿਸ੍ਟਦੌਨੰ." (ਗ੍ਯਾਨ)
ਸੰਗ੍ਯਾ- ਧਰਾ- ਈਸ਼. ਬਿਰਛ. (ਸਨਾਮਾ)
concubinage, cohabitation without marriage; taking or keeping a concubine
betrayal, deceit, treachery, breach of faith, act of disloyalty